ਨੇਪਾਲ ‘ਚ ਸਿਆਸੀ ਭੂਚਾਲ, ਕਮਿਊਨਿਸਟ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਹੀ ਦਿਖਾਇਆ ਬਾਹਰ ਦਾ ਰਸਤਾ

TeamGlobalPunjab
1 Min Read

ਕਾਠਮੰਡੂ: ਨੇਪਾਲ ਦੀ ਸਿਆਸਤ ‘ਚ ਵੱਡਾ ਭੂਚਾਲ ਆ ਗਿਆ ਹੈ। ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਨੇਪਾਲ ਕਮਿਊਨਿਸਟ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕੇਪੀ ਸ਼ਰਮਾ ਓਲੀ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਹੈ।

ਅਸਲ ‘ਚ ਪਾਰਟੀ ਵਿੱਚ ਓਲੀ ਦੇ ਖ਼ਿਲਾਫ਼ ਬਗ਼ਾਵਤੀ ਸੁਰ ਲੰਬੇ ਸਮੇਂ ਤੋਂ ਬੁਲੰਦ ਹੋ ਰਹੇ ਸਨ। ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਦੀ ਅਗਵਾਈ ਵਾਲੇ ਐਨਸੀਪੀ ਦੇ ਧੜੇ ਨੇ ਦਬਾਅ ਬਣਾਉਣ ਲਈ ਵੱਡੀ ਰੈਲੀ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਸੰਸਦ ਨੂੰ ਗੈਰਕਾਨੂੰਨੀ ਤਰੀਕੇ ਨਾਲ ਭੰਗ ਕੀਤਾ ਗਿਆ ਹੈ। ਜਿਸ ਕਾਰਨ ਦੇਸ਼ ‘ਚ ਬਹੁਤ ਮੁਸ਼ਕਲ ਨਾਲ ਹਾਸਲ ਕੀਤੀ ਗਈ ਸੰਘੀ ਲੋਕਤੰਤਰੀ ਗਣਤੰਤਰ ਪ੍ਰਣਾਲੀ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।

ਨੇਪਾਲ ਕਮਿਊਨਿਸਟ ਪਾਰਟੀ ਤੇ ਆਪਣੇ ਧੜੇ ਦੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਕਿਹਾ ਕਿ ਓਲੀ ਨੇ ਨਾ ਸਿਰਫ਼ ਪਾਰਟੀ ਦੇ ਸੰਵਿਧਾਨ ਅਤੇ ਪ੍ਰਕਿਰਿਆਵਾਂ ਦਾ ਉਲੰਘਣ ਕੀਤਾ। ਸਗੋਂ ਉਨ੍ਹਾਂ ਨੇ ਨੇਪਾਲ ਦੇ ਸੰਵਿਧਾਨ ਦੀ ਮਰਿਆਦਾ ਨੂੰ ਵੀ ਸੱਟ ਮਾਰੀ ਅਤੇ ਲੋਕਤੰਤਰਿਕ ਰਿਪਬਲਿਕ ਪ੍ਰਣਾਲੀ ਦੇ ਖ਼ਿਲਾਫ਼ ਕੰਮ ਕੀਤਾ।

Share this Article
Leave a comment