ਅੰਮ੍ਰਿਤਸਰ: ਟੋਰਾਂਟੋ ਸਿੱਧੀ ਫਲਾਈਟ ਦੀ ਮੰਗ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਮੁੱਖ ਤੌਰ ‘ਤੇ ਕੈਨੇਡਾ ਦੇ ਪੰਜਾਬੀ ਪਰਵਾਸੀ ਪੰਜਾਬੀ ਮੰਗ ਨੂੰ ਚੁੱਕ ਰਹੇ ਸਨ ਅਤੇ ਸਰਕਾਰਾਂ ਵੱਲੋਂ ਵੀ ਸਿੱਧੀ ਫ਼ਲਾਈਟ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਿਸ ਨੂੰ ਅੱਜ ਬੂਰ ਪੈ ਗਿਆ ਹੈ। ਅੰਮ੍ਰਿਤਸਰ ਵਿੱਚ ਅੱਜ ਨਿਓਸ ਏਅਰਲਾਇੰਸ ਵੱਲੋਂ ਕੀਤੀ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਲਕੇ ਵੀਰਵਾਰ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੱਕ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ ਜੋ ਕਿ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਇਟਲੀ ਦੇ ਮਿਲਾਨ ਵਿੱਚ ਰੁੱਕੇਗੀ ਜਿੱਥੇ ਚਾਰ ਘੰਟੇ ਰੁਕਣ ਤੋਂ ਬਾਅਦ ਇਹ ਟਰਾਂਟੋ ਪਹੁੰਚੇਗੀ।
ਇਸ ਮੌਕੇ ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਵਾਰ ਗੁਰੂ ਨਗਰੀ ਵਿਖੇ ਫਲਾਈਟ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਕੰਪਨੀ ਨੂੰ ਚੰਗਾ ਰਿਸਪੌਂਸ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ-ਟੋਰਾਂਟੋ ਫਲਾਈਟ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਜਹਾਜ਼ ਵਿੱਚ 35 ਪ੍ਰੀਮੀਅਮ ਸੀਟਾਂ ਹਨ ਤੇ ਇਸ ਦਾ ਕਿਰਾਇਆ ਭਾਰਤੀ ਰੁਪਇਆ ‘ਚ 99 ਹਜ਼ਾਰ ਤੋਂ ਇੱਕ ਲੱਖ 42 ਹਜ਼ਾਰ ਰੁਪਏ ਤੱਕ ਹੈ ਅਤੇ ਹਰ ਵੀਰਵਾਰ ਇਹ ਫ਼ਲਾਈਟ ਅੰਮ੍ਰਿਤਸਰ-ਟੋਰਾਂਟੋ ਉਡਾਣ ਭਰੇਗਾ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਯਾਤਰੂਆਂ ਦਾ ਵਧੀਆ ਰਿਸਪਾਂਸ ਮਿਲਣ ਤੋਂ ਬਾਅਦ ਕੰਪਨੀ ਵੱਲੋਂ ਫਲਾਈਟਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
Thank you @JM_Scindia ji for making this possible.. Now Travelling to canada is easier .. Amritsar Toronto Amritsar direct flight.. Thank you @airindiain ❤️ Mubarkaa Punjabiyo ❤️✈️ pic.twitter.com/W1fzweo8o9
— Harbhajan Turbanator (@harbhajan_singh) April 6, 2023
Congrats as the first flight from #Amritsar will take off for #Toronto today, easing ‘Care’ and ‘Cargo’ between Punjab and Canada with direct connect. @CanadaNeos
Thanks to @JM_Scindia @BhagwantMann @IndiainToronto @HCI_Ottawa @CanadainIndia pic.twitter.com/6hhhXHJ1ry
— Vikramjit Singh MP (@vikramsahney) April 6, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.