ਨਿਊਜ਼ ਡੈਸਕ: ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਦਾ ਰੋਹਨਪ੍ਰੀਤ ਨਾਲ ਜ਼ੋਰਾਂ ਸ਼ੋਰਾਂ ਨਾਲ ਵਿਆਹ ਹੋ ਚੁੱਕਿਆ ਹੈ। ਵਿਆਹ ਕਰਵਾਉਣ ਤੋਂ ਬਾਅਦ ਜੋੜਾ ਮੁੰਬਈ ਵੀ ਪਹੁੰਚ ਗਿਆ ਹੈ।
ਨੇਹਾ ਤੇ ਰੋਹਨਪ੍ਰੀਤ ਦਾ ਵਿਆਹ ਦਿੱਲੀ ‘ਚ 24 ਅਕਤੂਬਰ ਨੂੰ ਹੋਇਆ ਸੀ। ਆਪਣੇ ਵਿਆਹ ਦੇ ਫੰਕਸ਼ਨ ਵਿਚ ਨੇਹਾ ਬਹੁਤ ਖੁਸ਼ ਤੇ ਖੂਬਸੂਰਤ ਨਜ਼ਰ ਆ ਰਹੀ ਸੀ।
ਵਿਆਹ ਤੋਂ ਬਾਅਦ ਜੋੜੀ ਹੁਣ ਮੁੰਬਈ ਪਹੁੰਚ ਗਈ ਹੈ, ਮੁੰਬਈ ਏਅਰਪੋਰਟ ਤੇ ਦੋਵੇਂ ਇਕ ਦੂਜੇ ਦਾ ਹੱਥ ਫੜੇ ਨਜ਼ਰ ਆਏ।
ਦੱਸਣਯੋਗ ਹੈ ਕਿ ਰੋਹਨਪ੍ਰੀਤ ਸਿੰਘ ਨੇਹਾ ਤੋਂ ਪਹਿਲਾਂ ਟੀਵੀ ਦੇ ਰਿਐਲਿਟੀ ਸ਼ੋਅ ‘ਚ ਸ਼ਹਿਨਾਜ਼ ਗਿੱਲ ਨਾਲ ਵਿਆਹ ਕਰਵਾਉਣ ਵੀ ਪਹੁੰਚ ਚੁੱਕੇ ਹਨ।
ਰੋਹਨਪ੍ਰੀਤ ਵੀ ਗਾਇਕ ਹਨ ਤੇ ਨੇਹਾ ਦਾ ਰੋਹਨ ਨਾਲ ਪਹਿਲਾ ਗਾਣਾ ‘ਨੇਹੁ ਦਾ ਵਿਆਹ’ ਉਨ੍ਹਾਂ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।