Bigg Boss OTT ਦੀ ਪਹਿਲੀ ਕੰਟੈਸਟੈਂਟ ਬਣੀ ਨੇਹਾ ਭਸੀਨ

TeamGlobalPunjab
2 Min Read

ਨਿਊਜ਼ ਡੈਸਕ: ‘Bigg Boss OTT’ ਦੇ ਕੰਟੈਸਟੈਂਟ ਨੂੰ ਲੈ ਕੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮੇਕਰਸ ਨੇ ਪਹਿਲੇ ਕੰਟੈਸਟੈਂਟ ਦਾ ਐਲਾਨ ਕਰ ਦਿੱਤਾ ਹੈ। ‘Bigg Boss OTT’ ਟੀਵੀ ਤੋਂ 6 ਹਫਤੇ ਪਹਿਲਾਂ ਵੂਟ ‘ਤੇ ਆਵੇਗਾ ਜਿਸ ਨੂੰ ਕਰਨ ਜੌਹਰ ਹੋਸਟ ਕਰਨਗੇ।

ਓਟੀਟੀ ਪਲੇਟਫਾਰਮ ਨੇ ਇੱਕ ਪ੍ਰੋਮੋ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸ਼ੋਅ ਦੀ ਪਹਿਲੀ ਕੰਟੈਸਟੈਂਟ ਨੂੰ ਕੰਫਰਮ ਕੀਤਾ ਗਿਆ ਹੈ। ਸਿੰਗਰ ਨੇਹਾ ਭਸੀਨ ‘Bigg Boss OTT’ ਦਾ ਹਿੱਸਾ ਹੋਵੇਗੀ। ਪ੍ਰੋਮੋ ਦੀ ਸ਼ੁਰੂਆਤ ਵਿੱਚ ਨੇਹਾ ਗਾਣਾ ‘ਬਾਜਰੇ ਦਾ ਸਿੱਟਾ’ ਗਾਉਂਦੀ ਨਜ਼ਰ ਆ ਰਹੀ ਹਨ। ਇਸ ਦੇ ਨਾਲ ਹੀ ਉਹ ਕਹਿ ਰਹੀ ਹਨ, ‘ਤਿਆਰ ਹੋ ਜਾਓ Bigg Boss ਦੇ ਘਰ ਵਿੱਚ ਮੇਰੀ ਆਵਾਜ਼ ਸੁਣਨ ਲਈ। ਇਹ ਆਵਾਜ਼ ਗਾਉਂਦੀ ਵੀ ਹੈ, ਗੂੰਜਦੀ ਵੀ ਹੈ ਪਰ ਕਿਸੇ ਤੋਂ ਡਰਦੀ ਨਹੀਂ ਹੈ।’

 

View this post on Instagram

 

A post shared by Voot (@voot)

ਆਮ ਲੋਕਾਂ ਨੂੰ ਮਿਲੇਗੀ ਤਾਕਤ

‘Bigg Boss OTT’ ਵਿੱਚ ਕਈ ਮਸ਼ਹੂਰ ਕਲਾਕਾਰ ਸ਼ੋਅ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਵਾਰ ਜਨਤਾ ਫੈਕਟਰ’ ਰਾਹੀਂ ਕਾਮਨ ਮੈਨ ਯਾਨੀ ਕਿ ਆਮ ਆਦਮੀ ਨੂੰ ‘Bigg Boss OTT’ ਦੇ ‘ਅਨਕਾਮਨ ਪਾਵਰਸ’ ਦਿੱਤੇ ਜਾ ਰਹੇ ਹਨ। ਇਸ ਦੇ ਜ਼ਰੀਏ ਆਪਣੀ ਪਸੰਦ ਦੇ ਕੰਟੈਸਟੈਂਟ ਨੂੰ ਚੁਣਨ, ਉਨ੍ਹਾਂ ਨੂੰ ਸ਼ੋਅ ਵਿੱਚ ਬਣਾਏ ਰੱਖਣ, ਟਾਸਕ ਦੇਣ ਅਤੇ ਉਨ੍ਹਾਂ ਨੂੰ ਸ਼ੋਅ ‘ਚੋਂ ਬਾਹਰ ਕੱਢਣ ਦੀ ਤਾਕਤ ਵੀ ਮਿਲੇਗੀ।

Share This Article
Leave a Comment