ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਸੋਸ਼ਲ ਮੀਡੀਆ ‘ਤੇ ਕੀਤੀ ਖ਼ਾਸ ਪੋਸਟ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀਆਂ ਹਨ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਅਤੇ ਹਿੰਦੀ ਸਿਨਮਾ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਨੂੰ ਯਾਦ ਕਰਦੀ ਰਹਿੰਦੀ ਹਨ। ਇਕ ਵਾਰ ਫਿਰ ਤੋਂ ਨੀਤੂ ਕਪੂਰ ਨੇ ਸੋਸ਼ਲ ਮੀਡੀਆ ‘ਤੇ ਖ਼ਾਸ ਪੋਸਟ ਕਰਕੇ ਦਿੱਗਜ ਅਦਾਕਾਰ ਨੂੰ ਯਾਦ ਕੀਤਾ ਹੈ।

ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਤਸਵੀਰ ਸਾਂਝੀ ਕੀਤੀ ਹੈ ਇਸ ਵਿੱਚ ਉਹ ਆਪਣਾ ਮੇਕਅੱਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹਨ। ਨੀਤੂ ਕਪੂਰ ਦੀ ਇਹ ਤਸਵੀਰ ਉਨ੍ਹਾਂ ਦੀ ਫ਼ਿਲਮ ਜੁਗ ਜੁਗ ਜੀਓ ਤੇ ਸੈੱਟ ਦੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਰਿਸ਼ੀ ਕਪੂਰ ਦੇ ਨਾਲ ਧੀ ਰਿਧਿਮਾ ਅਤੇ ਬੇਟੇ ਰਣਬੀਰ ਕਪੂਰ ਨੂੰ ਵੀ ਯਾਦ ਕੀਤਾ ਹੈ।

ਨੀਤੂ ਕਪੂਰ ਨੇ ਆਪਣੀ ਪੋਸਟ ਵਿਚ ਲਿਖਿਆ ਕਾਫ਼ੀ ਸਾਲਾਂ ਬਾਅਦ ਸੈੱਟ ਤੇ ਵਾਪਸੀ ਨਵੀਂ ਸ਼ੁਰੂਆਤ ਅਤੇ ਫ਼ਿਲਮਾਂ ਦਾ ਜਾਦੂ। ਮੈਂ ਤੁਹਾਡੇ ਪਿਆਰ ਅਤੇ ਹਾਜ਼ਰੀ ਨੂੰ ਮਹਿਸੂਸ ਕਰਦੀ ਹਾਂ। ਮਾਂ ਤੋਂ ਲੈ ਕੇ ਕਪੂਰ ਸਾਹਬ ਤੱਕ ਰਣਬੀਰ ਹਮੇਸ਼ਾ ਮੇਰੇ ਨਾਲ ਰਹੇ.. ਹੁਣ ਮੈਂ ਖ਼ੁਦ ਨੂੰ ਆਪਣੇ ਆਪ ‘ਚੋਂ ਹੀ ਲੱਭਦੀ ਹਾਂ, ਥੋੜ੍ਹੀ ਡਰੀ ਹੋਈ ਹਾਂ, ਪਰ ਮੈਨੂੰ ਪਤਾ ਹੈ ਤੁਸੀਂ ਹਮੇਸ਼ਾਂ ਮੇਰੇ ਨਾਲ ਹੋ। ਨੀਤੂ ਕਪੂਰ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

 

- Advertisement -
View this post on Instagram

 

A post shared by neetu Kapoor. Fightingfyt (@neetu54)

Share this Article
Leave a comment