ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਚਾਰ ਦਸੰਬਰ ਨੂੰ ਕੋਰੋਨਾ ਪਾਜ਼ਿਟਿਵ ਪਾਈ ਗਈ ਸਨ। ਉਸ ਤੋਂ ਬਾਅਦ ਹੁਣ ਉਨ੍ਹਾਂ ਨੇ ਫੈਨਸ ਨੂੰ ਆਪਣੀ ਹੈਲਥ ਅਪਡੇਟ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਨੀਤੂ ਕਪੂਰ ਚੰਡੀਗੜ੍ਹ ਵਿੱਚ ਆਪਣੀ ਫ਼ਿਲਮ ਜੁਗ ਜੁਗ ਜੀਓ ਦੀ ਸ਼ੂਟਿੰਗ ਕਰ ਰਹੀ ਸਨ ਜਿਸ ਦੌਰਾਨ ਉਹ ਕੋਰੋਨਾ ਸੰਕਰਮਿਤ ਪਾਈ ਗਈ। ਇਸ ਦੇ ਨਾਲ ਹੀ ਵਰੁਣ ਧਵਨ ਅਤੇ ਅਨਿਲ ਕਪੂਰ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
ਨੀਤੂ ਕਪੂਰ ਨੇ ਆਪਣੀ ਹੈਲਥ ਅਪਡੇਟ ਦਿੰਦੇ ਹੋਏ ਲਿਖਿਆ ਕਿ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੀ ਹਨ। ਉਨ੍ਹਾਂ ਲਿਖਿਆ ਹਫ਼ਤੇ ਦੀ ਸ਼ੁਰੂਆਤ ਵਿੱਚ ਮੈਂ ਕੋਰੋਨਾ ਸੰਕਰਮਿਤ ਪਾਈ ਗਈ ਸੀ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਮੈਂ ਅਧਿਕਾਰੀਆਂ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਸਾਡੀ ਇੰਨੀ ਸਹਾਇਤਾ ਕੀਤੀ ਅਤੇ ਰਿਸਪਾਂਸ ਦਿੱਤਾ। ਮੈਂ ਸੈਲਫ ਕੁਆਰੰਟੀਨ ‘ਚ ਹਾਂ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਲੈ ਰਹੀ ਹਾਂ ਅਤੇ ਪਹਿਲਾਂ ਤੋਂ ਚੰਗਾ ਮਹਿਸੂਸ ਕਰ ਰਹੀ ਹਾਂ।
View this post on Instagram
ਨੀਤੂ ਕਪੂਰ ਨੇ ਅੱਗੇ ਲਿਖਦਿਆਂ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਭੇਜੇ ਪਿਆਰ ਅਤੇ ਦੁਆਵਾਂ ਦਾ ਧੰਨਵਾਦ ਕਰਦੀ ਹਾਂ। ਤੁਸੀਂ ਲੋਕ ਵੀ ਸੇਫ ਰਹੋ, ਮਾਸਕ ਪਹਿਨੋ ਸਾਵਧਾਨੀ ਨਾਲ ਦੂਰੀ ਬਣਾ ਕੇ ਚੱਲੋ ਅਤੇ ਆਪਣਾ ਖਿਆਲ ਰੱਖੋ। ਨੀਤੂ ਕਪੂਰ