ਨਵੀਂ ਦਿੱਲੀ: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ 2022 ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ਜਿੱਤੀ।
ਦੇਸ਼ ਨੂੰ ਉਸ ਸਮੇਂ ਝਟਕਾ ਲੱਗਿਆ ਸੀ ਜਦੋਂ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਣ ਦੌਰਾਨ ਉਸ ਦੀ ਪਿੱਠ ‘ਤੇ ਸੱਟ ਲੱਗ ਗਈ ਸੀ। ਜਿਸ ਕਾਰਨ ਚੋਪੜਾ ਰਾਸ਼ਟਰਮੰਡਲ ਖੇਡਾਂ ਤੋਂ ਹਟ ਗਏ ਸਨ। ਚੋਪੜਾ ਨੇ ਇੱਕ ਮਹੀਨਾ ਆਰਾਮ ਕੀਤਾ ਪਰ ਉਸ ਦਾ ਪ੍ਰਦਰਸ਼ਨ ਲੱਗ ਰਿਜਾ ਸੀ ਜਿਵੇਂ ਉਨ੍ਹਾਂ ਨੂੰ ਕੋਈ ਸੱਟ ਹੀ ਨਹੀਂ ਲੱਗੀ ਹੋਵੇ।
ਨੀਰਜ ਨੇ ਮੁਕਾਬਲੇ ਵਿੱਚ ਆਪਣਾ ਪੁਰਾਣਾ ਅੰਦਾਜ਼ ਜਾਰੀ ਰੱਖਿਆ। ਹਾਲ ਹੀ ‘ਚ ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਨੂੰ ਚਾਂਦੀ ਦਾ ਤਮਗਾ ਦਵਾਇਆ ਸੀ। ਉਹ ਅੰਜੂ ਬੌਬੀ ਜਾਰਜ (2003) ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਐਥਲੀਟ ਬਣ ਗਏ ਹਨ। ਫਾਈਨਲ ਵਿੱਚ ਨੀਰਜ ਨੇ 88.13 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਫਾਈਨਲ ਦੌਰਾਨ ਸੱਟ ਲੱਗ ਗਈ ਸੀ। ਫਾਈਨਲ ‘ਚ ਨੀਰਜ ਨੂੰ ਵੀ ਪੱਟ ‘ਤੇ ਪੱਟੀ ਲਪੇਟਦੇ ਦੇਖਿਆ ਗਿਆ।
Top finish with 89.08m at Lausanne Diamond League 🔥
He is back and back with a bang!#IndianAthletics@Diamond_League pic.twitter.com/0zTwDpjhyU
— Athletics Federation of India (@afiindia) August 26, 2022
ਹੁਣ ਨੀਰਜ ਇਸੇ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਪਾਏ ਸਨ। ਹਰਿਆਣਾ ਦੇ ਪਾਣੀਪਤ ਨੇੜੇ ਪਿੰਡ ਖੰਡਰਾ ਦੇ ਰਹਿਣ ਵਾਲੇ ਨੀਰਜ ਚੋਪੜਾ ਡਾਇਮੰਡ ਲੀਗ ਦਾ ਤਾਜ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਪੜਾ ਤੋਂ ਪਹਿਲਾਂ, ਡਿਸਕਸ ਥ੍ਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਮੀਟਿੰਗ ਵਿੱਚ ਚੋਟੀ ਦੇ ਤਿੰਨ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਇਕਲੌਤੇ ਭਾਰਤੀ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.