ਵਾਸ਼ਿੰਗਟਨ: ਕੋਰੋਨਾ ਵਾਇਰਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਹੀ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਵਾਇਰਸ ਦੇ ਅੱਗੇ ਬੇਬਸ ਹੁੰਦਾ ਨਜ਼ਰ ਆ ਰਿਹਾ ਹੈ ਇੱਥੇ ਹਾਲਾਤ ਦਿਨ ਬ ਦਿਨ ਮਾੜੇ ਹੁੰਦੇ ਜਾ ਰਹੇ ਹਨ।
ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਦੋ ਲੱਖ 77 ਹਜ਼ਾਰ ਤੋਂ ਜ਼ਿਆਦਾ ਇਸਦੀ ਗ੍ਰਿਫ਼ਤ ਵਿੱਚ ਹਨ, ਜਦਕਿ 7000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿੱਚ 24 ਘੰਟੇ ਵਿੱਚ 1480 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 5000 ਤੋਂ ਜ਼ਿਆਦਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮਲੇਰੀਆ-ਡਰਗ ਹਾਇਡਰਾਕਸੀਕਲੋਰੋਕਵੀਨ ਨਾਲ ਕੋਰੋਨੋ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਕੁੱਝ ਚੰਗੇ ਨਤੀਜਾ ਸਾਹਮਣੇ ਆਏ ਹਨ।
ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਉਸ ਵਿੱਚ ਇੱਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅਸੀ ਵਾਇਰਸ ਦੇ ਉਪਚਾਰ ਅਤੇ ਰੋਕਥਾਮ ਵਿੱਚ ਹਾਇਡਰੋਕਸੀਕਲੋਰੋਕਵੀਨ ਅਤੇ ਹੋਰ ਉਪਚਾਰਾਂ ਦੀ ਪ੍ਰਭਾਵਸ਼ੀਲਤਾ ਦੀ ਖੋਜ ਕਰਨਾ ਜਾਰੀ ਰੱਖਾਂਗੇ ਅਤੇ ਅਮਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਸੂਚਿਤ ਕਰਾਂਗੇ।
ਉੱਥੇ ਹੀ ਇਟਲੀ ਦੇ ਸਿਵਲ ਪ੍ਰੋਟੇਕਸ਼ਨ ਏਜੰਸੀ ਦੇ ਅਨੁਸਾਰ ਇੱਥੇ 24 ਘੰਟੇ ਵਿੱਚ 766 ਲੋਕਾਂ ਦੀ ਜਾਨ ਗਈ ਕੁਲ ਮੌਤਾਂ ਦਾ ਅੰਕੜਾ 14 ਹਜ਼ਾਰ 681 ਤੱਕ ਪਹੁੰਚ ਗਿਆ ਹੈ।