ਅਮਰੀਕਾ : ਆਪਸ ‘ਚ ਟਕਰਾਈਆਂ 100 ਗੱਡੀਆਂ, ਕੜਾਕੇ ਦੀ ਠੰਢ ‘ਚ ਪੂਰੀ ਰਾਤ ਫਸੇ ਰਹੇ ਲੋਕ

TeamGlobalPunjab
1 Min Read

ਟੈਕਸਾਸ : ਅਮਰੀਕਾ ਦੇ ਟੈਕਸਾਸ ‘ਚ ਜ਼ਬਰਦਸਤ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। 100 ਦੇ ਕਰੀਬ ਗੱਡੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਪੰਜ ਲੋਕ ਮਾਰੇ ਗਏ ਹਨ ਅਤੇ ਦਰਜਨਾਂ ਹੀ ਲੋਕ ਜ਼ਖ਼ਮੀ ਹੋ ਗਏ। ਗੱਡੀਆਂ ਟਕਰਾਉਣ ਦਾ ਕਾਰਨ ਬਰਫ਼ੀਲਾ ਤੂਫ਼ਾਨ ਮੰਨਿਆ ਜਾ ਰਿਹਾ ਹੈ। ਬਰਫੀਲੇ ਤੂਫਾਨ ਦੇ ਕਾਰਨ ਸੜਕ ‘ਤੇ ਬਰਫ ਜੰਮ ਗਈ, ਜਿਸ ਕਾਰਨ ਗੱਡੀਆਂ ਸਲਿੱਪ ਹੋਣਾ ਸ਼ੁਰੂ ਹੋਈਆਂ।

ਬਰਫੀਲੇ ਤੂਫਾਨ ਦੇ ਕਾਰਨ ਪੂਰੀ ਸੜਕ ‘ਤੇ ਬਰਫ ਦੀ ਚਿੱਟੀ ਚਾਦਰ ਵਿਛ ਗਈ ਅਤੇ ਹਾਦਸੇ ਦਾ ਸ਼ਿਕਾਰ ਹੋਏ ਲੋਕ ਪੂਰੀ ਰਾਤ ਕੜਾਕੇ ਦੀ ਠੰਢ ਵਿੱਚ ਗੱਡੀਆਂ ‘ਚ ਹੀ ਫਸੇ ਰਹੇ। ਟੈਕਸਾਸ ਦੇ ਫੋਰਥ ਵਰਥ ‘ਚ ਹੋਏ ਇਸ ਭਿਆਨਕ ਸੜਕ ਹਾਦਸੇ ਵਿੱਚ ਗੱਡੀਆਂ ਇੱਕ ਦੂਸਰੇ ਦੇ ਉਪਰ ਚੜ੍ਹ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਕਾਰਾਂ ਟਰੱਕ ਦੇ ਹੇਠਾਂ ਹੀ ਦੱਬ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਰਮੀ ਮੌਕੇ ‘ਤੇ ਪਹੁੰਚੇ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

Share This Article
Leave a Comment