ਫਰਾਂਸੀਸੀ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਕੋਟਲੀ ‘ਤੇ ਲੱਗੇ ਸਨ ਇਲਜ਼ਾਮ

TeamGlobalPunjab
2 Min Read

ਚੰਡੀਗੜ੍ਹ: 1994 ਵਿਚ ਫਰਾਂਸ ਦੀ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ 15 ਦਿਨਾਂ ਵਿੱਚ ਜਵਾਬ ਮੰਗਿਆ ਹੈ। ਫਰਾਂਸੀਸੀ ਔਰਤ ਦੇ ਸਰੀਰਕ ਸ਼ੋਸ਼ਣ ਮਾਮਲੇ ‘ਚ ਕੈਬਿਨਟ ਮੰਤਰੀ ਗੁਰਕੀਰਤ ਕੋਟਲੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ ਅਤੇ ਮਹਿਲਾ ਵੱਲੋਂ ਫਰਾਂਸ ਵਾਪਸ ਚਲੇ ਜਾਣ ਕਰਕੇ ਇਹ ਕੇਸ ਠੰਢੇ ਬਸਤੇ ਪੈ ਗਿਆ, ਜਿਸ ਤੋਂ ਬਾਅਦ 2017 ‘ਚ ਇਹ ਪੂਰਾ ਮਾਮਲਾ ਇੱਕ ਵਾਰ ਮੁੜ ਤੋਂ ਭਖਿਆ ਅਤੇ ਹੁਣ ਗੁਰਕੀਰਤ ਕੋਟਲੀ ਨੂੰ ਪੰਜਾਬ ਕੈਬਨਿਟ ‘ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਵੱਲੋਂ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ।

ਮਾਮਲਾ ਚੰਡੀਗੜ੍ਹ ਦਾ ਹੈ ਜਦੋਂ ਕੋਟਲੀ ‘ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਫਰਾਂਸ ਦੀ ਔਰਤ ਮਹਿਲਾ ਨੂੰ ਅਗਵਾ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।

ਇਸ ਪੂਰੇ ਮਾਮਲੇ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਫਰਾਂਸੀਸੀ ਮਹਿਲਾ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਗੁਰਕੀਰਤ ਕੋਟਲੀ ਦੇ ਦਾਦੇ ਨੇ ਹਿੰਮਤ ਵਿਖਾਉਂਦਿਆਂ ਇਨ੍ਹਾਂ ‘ਤੇ ਪਰਚਾ ਦਰਜ ਕਰਵਾਇਆ ਸੀ ਪਰ ਮਹਿਲਾ ਨੂੰ ਡਰਾਇਆ ਧਮਕਾਇਆ ਗਿਆ। ਜਿਸ ਤੋਂ ਬਾਅਦ ਮਹਿਲਾ ਫਰਾਂਸ ਚਲੀ ਗਈ ਅਤੇ ਉਸਨੇ ਕੋਈ ਗਵਾਹੀ ਨਹੀਂ ਦਿੱਤੀ।

ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਪੁਲੀਸ ਦੀ ਨੈਤਿਕ ਜ਼ਿੰਮੇਵਾਰੀ ਸੀ ਕਿ ਫਰਾਂਸ ਜਾ ਕੇ ਮਹਿਲਾ ਦੇ ਬਿਆਨ ਦਰਜ ਕਰਵਾਏ ਜਾਂਦੇ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਪੂਰੇ ਕੇਸ ਨੂੰ ਗਵਾਹਾਂ ਦੀ ਅਣਹੋਂਦ ਕਰਕੇ ਦਬਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਟਲੀ ਬਰੀ ਨਹੀਂ ਹੋਏ ਸਗੋਂ ਕੇਸ ਹੀ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ‘ਚ ਮੁੱਖ ਮੰਤਰੀ ਚੰਨੀ ਨੂੰ ਸਖਤ ਐਕਸ਼ਨ ਲੈਂਦਿਆਂ ਗੁਰਕੀਰਤ ਕੋਟਲੀ ਨੂੰ ਕੈਬਿਨਟ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ ।

- Advertisement -

Share this Article
Leave a comment