ਮੁੰਬਈ (ਅਮਰਨਾਥ) : ਡਰੱਗਜ਼ ਮਾਮਲੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਕੁਝ ਕਲਾਕਾਰਾਂ ‘ਤੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਜਾਂਚ ਨੇ ਕਈ ਅਦਾਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹੁਣ ਸ਼ਨੀਵਾਰ ਨੂੰ ਐਨਸੀਬੀ ਨੇ ਅਦਾਕਾਰ ਅਰਮਾਨ ਕੋਹਲੀ ਦੇ ਘਰ ਛਾਪਾ ਮਾਰਿਆ ਹੈ।
(ਅਰਮਾਨ ਕੋਹਲੀ)
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਦੇ ਘਰ ਤੋਂ ਐਮਡੀ ਅਤੇ ਚਰਸ ਵਰਗੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਗੌਰਵ ਦੀਕਸ਼ਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ 30 ਅਗਸਤ ਤੱਕ ਐਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
(ਗੌਰਵ ਦੀਕਸ਼ਤ)
ਜ਼ਿਕਰਯੋਗ ਹੈ ਕਿ 5 ਮਹੀਨੇ ਪਹਿਲਾਂ ਛਾਪੇਮਾਰੀ ਦੇ ਬਾਅਦ ਤੋਂ ਹੀ ਗੌਰਵ ਲਾਪਤਾ ਸੀ। ਉਹ ਇੱਕ ਵਿਦੇਸ਼ੀ ਔਰਤ ਨਾਲ ਰਹਿ ਰਿਹਾ ਸੀ। ਉਹ ਔਰਤ ਵੀ ਘਰ ਤੋਂ ਲਾਪਤਾ ਸੀ। ਐਨਸੀਬੀ ਦੀ ਟੀਮ ਵੱਲੋਂ ਛਾਪੇਮਾਰੀ ਦੌਰਾਨ ਘਰ ਵਿੱਚੋਂ ਇੱਕ ਲੈਪਟਾਪ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਗੌਰਵ ਦੀਕਸ਼ਤ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਸੀ।