ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਅਦਾਕਾਰ ‘ਤੇ ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਜਿਸ ਨੂੰ ਲੈ ਕੇ ਅਭਿਨੇਤਾ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਅਨੁਸਾਰ ਨਵਾਜ਼ ਦੇ ਨਵੇਂ ਐਡ ‘ਚ ਬੰਗਾਲੀ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ। ਜਿਸ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਦਰਅਸਲ, ਨਵਾਜ਼ੂਦੀਨ ਨੇ ਹਾਲ ਹੀ ਵਿੱਚ ਸਪ੍ਰਾਈਟ ਦੇ ਇੱਕ ਵਿਗਿਆਪਨ ਲਈ ਸ਼ੂਟ ਕੀਤਾ ਹੈ, ਜੋ ਅਸਲ ਵਿੱਚ ਹਿੰਦੀ ਵਿੱਚ ਹੈ ਅਤੇ ਕੋਲਕਾਤਾ ਦੇ ਇਕ ਵਕੀਲ ਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਇਸ਼ਤਿਹਾਰ ਦੀ ਬੰਗਾਲੀ ਡਬਿੰਗ ਕਈ ਟੀਵੀ ਚੈਨਲਾਂ ਅਤੇ ਵੈਬਸਾਈਟਾਂ ‘ਤੇ ਦਿਖਾਈ ਜਾ ਰਹੀ ਹੈ, ਜਿਸ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਇਸ਼ਤਿਹਾਰ ‘ਚ ਇਕ ਲਾਈਨ ‘ਤੇ ਇਤਰਾਜ਼ ਜਤਾਉਂਦੇ ਹੋਏ ਨਵਾਜ਼ੂਦੀਨ ਸਿੱਦੀਕੀ ਅਤੇ ਕੋਕਾ-ਕੋਲਾ ਦੇ ਭਾਰਤੀ ਡਿਵੀਜ਼ਨ ਦੇ ਸੀਈਓ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
ਦਰਅਸਲ, ਨਵਾਜ਼ੂਦੀਨ ਇਸ਼ਤਿਹਾਰ ਵਿੱਚ ਇੱਕ ਮਜ਼ਾਕ ਉੱਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਕਿਹਾ ਗਿਆ ਹੈ, ਸ਼ੋਜਾ ਅੰਗੁਲੇ ਘੀ ਨਾ ਉਠੇ, ਬੰਗਾਲੀ ਖਲੀ ਪੀਤੇ ਘੁਮੀਏ ਪੋਰ। ਜਿਸ ਦਾ ਹਿੰਦੀ ਰੂਪ ਹੈ – “ਜੇ ਘਿਓ ਸਿੱਧੀ ਉਂਗਲੀ ‘ਚੋਂ ਨਾ ਨਿਕਲੇ ਤਾਂ ਬੰਗਾਲੀ ਭੁੱਖੇ ਸੌਂ ਜਾਂਦੇ ਹਨ। ਦੱਸ ਦੇਈਏ ਕਿ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਬੰਗਾਲੀ ਵਰਜ਼ਨ ਨੂੰ ਹਟਾ ਦਿੱਤਾ ਹੈ। ਨਾਲ ਹੀ ਮੁਆਫੀ ਮੰਗਣ ਵਾਲਾ ਬਿਆਨ ਜਾਰੀ ਕੀਤਾ ਹੈ। ਨੋਟ ‘ਚ ਕਿਹਾ ਗਿਆ ਹੈ ਕਿ ਸਾਨੂੰ ਇਸ ਲਈ ਅਫਸੋਸ ਹੈ ਅਤੇ ਅਸੀਂ ਬੰਗਾਲੀ ਭਾਸ਼ਾ ਦਾ ਸਨਮਾਨ ਕਰਦੇ ਹਾਂ।
https://www.instagram.com/sprite_india/?utm_source=ig_embed&ig_rid=b840cf21-4e35-47af-945f-a747efbf7192
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.