ਮੁੰਬਈ : ਬਾਲੀਵੁੱਡ ਸਟਾਰ ਨਵਾਜ਼ੂਦੀਨ ਸਿੱਦੀਕੀ ਨੇ ਇੰਡਸਟਰੀ ਵਿੱਚ ਆ ਰਹੇ ਨਵੇਂ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਵੱਡੀ ਸਲਾਹ ਦਿੱਤੀ ਹੈ। ਨਵਾਜ਼ੂਦੀਨ ਨੇ ਕਿਹਾ ਕਿ ਨਵੇਂ ਉੱਭਰਦੇ ਅਦਾਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਆਪਣੀ ਅਦਾਕਾਰੀ ਦਾ ਵਿਲੱਖਣ ਅੰਦਾਜ਼ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵੇਂ ਅਦਾਕਾਰ ਸੁਪਰਸਟਾਰਾਂ ਦੀ ਨਕਲ ਕਰਦੇ ਰਹਿਣਗੇ ਤਾਂ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਨਗੇ। ਨਵਾਜ਼ੂਦੀਨ ਸਿੱਦੀਕੀ ਨੇ ਅੱਗੇ ਇਹ ਵੀ ਕਿਹਾ ਕਿ ਮੈਂ ਖੁਦ ਦੇ ਤਜਰਬੇ ਤੋਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਪਣੀ ਅਸਲ ਪਛਾਣ ਨਹੀਂ ਗੁਆਉਣੀ ਚਾਹੀਦੀ।
ਇਸ ਦੇ ਨਾਲ ਹੀ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ਸੁਪਰਸਟਾਰ ਨਕਲੀ ਅਦਾਕਾਰੀ ਕਰਦੇ ਹਨ। ਇਸ ਲਈ ਇਨ੍ਹਾਂ ਮਗਰ ਨਹੀਂ ਜਾਣਾ ਚਾਹੀਦਾ। ਮੈਂ ਤੁਹਾਡੀ ਅਸਲ ਅਦਾਕਾਰੀ ਦੇਖਣਾ ਚਾਹੁੰਦਾ ਹਾਂ ਜੇਕਰ ਤੁਸੀਂ ਸੁਪਰਸਟਾਰ ਦੀ ਤਰ੍ਹਾਂ ਅਦਾਕਾਰੀ ਕਰੋਗੇ ਤਾਂ ਮੈਂ ਤੁਹਾਨੂੰ ਕਿਉਂ ਦੇਖਾਂਗਾ। ਜੇਕਰ ਤੁਸੀਂ ਚੰਗਾ ਅਤੇ ਕੁਝ ਦਿਲਚਸਪ ਤੇ ਅਸਲ ਕਰਕੇ ਦਿਖਾਓਗੇ ਤਾਂ ਸਾਰੇ ਲੋਕ ਤੁਹਾਨੂੰ ਜ਼ਰੂਰ ਦੇਖਣਗੇ।