ਨਵਜੋਤ ਸਿੱਧੂ ਨੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਦਿੱਤੀ ਦਲੀਲ

TeamGlobalPunjab
2 Min Read

 

ਸਿਆਸੀ ਨਹੀਂ ਹੁਣ ਕਿਸਾਨੀ ਮੁੱਦਿਆਂ ਦੀ ਗੱਲ ਕਰ ਰਹੇ ਹਨ ਸਿੱਧੂ

 

ਪਟਿਆਲਾ : ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਨਿਬੇੜਣ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਵਾਲੀ ਤਿੰਨ ਮੈਂਬਰੀ ਕਮੇਟੀ ਐਕਟਿਵ ਹੋ ਚੁੱਕੀ ਹੈ, ਅਜਿਹੇ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਸ਼ਾਂਤ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਹੁਣ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਹਨ , ਪਰ ਉਹ ਇਸ ਵੇਲੇ ਕਿਸਾਨੀ ਮੁੱਦੇ ਹੀ ਚੁੱਕ ਰਹੇ ਹਨ। ਅਜਿਹਾ ਸਿੱਧੂ ਆਪਣੇ ਆਪ ਨੂੰ ਲਗਾਤਾਰ ਚਰਚਾ ਵਿਚ ਰੱਖਣ ਲਈ ਕਰ ਰਹੇ ਹਨ ਜਾਂ ਪਾਰਟੀ ਆਹਲਾਕਮਾਨ ਦੇ ਕਹਿਣ ‘ਤੇ ਇਹ ਫ਼ਿਲਹਾਲ ਰਹੱਸ ਹੀ ਹੈ।

- Advertisement -

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ 6 ਦਿਨਾਂ ਤੋਂ ਸਿਰਫ਼ ਕਿਸਾਨੀ ਨਾਲ ਜੁੜੇ ਹੋਏ ਮੁੱਦੇ ਹੀ ਚੁੱਕ ਰਹੇ ਹਨ ਯਾਨਿ ਸਿੱਧੂ ਨੇ ਮੁੱਖ ਮੰਤਰੀ ‘ਤੇ ਸਿੱਧੇ ਹਮਲੇ ਫਿਲਹਾਲ ਲਈ ਰੋਕ ਲਏ ਹਨ।

ਐਤਵਾਰ ਸਵੇਰੇ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਕਿਸਾਨਾਂ ਸਬੰਧਤ ਮੁੱਦਾ ਚੁੱਕਿਆ ਅਤੇ ਆਪਣਾ ਪੱਖ ਪੇਸ਼ ਕੀਤਾ।

ਸਿੱਧੂ ਨੇ ਲਿਖਿਆ,  “ਮੈਂ ਵਾਰ-ਵਾਰ ਇਸੇ ਗੱਲ ’ਤੇ ਜ਼ੋਰ ਦੇ ਰਿਹਾ ਹਾਂ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕਜੁੱਟ ਹੋ ਕੇ ਸਾਰੇ ਖੇਤੀ ਉਪਜਾਂ ਦਾ ਉਤਪਾਦਨ, ਭੰਡਾਰਣ ਅਤੇ ਵਪਾਰ ਕਿਸਾਨਾਂ ਦੇ ਹੱਥਾਂ ‘ਚ ਦੇ ਸਕਦੀਆਂ ਹਨ।”

ਉਨ੍ਹਾਂ ਕਿਹਾ ਕਿ ”ਕਿਸਾਨੀ ਏਕਤਾ ਨੂੰ ਸਮਾਜਿਕ ਅੰਦੋਲਨ ਤੋਂ ਇੱਕ ਖੇਤੀ ਆਰਥਿਕ ਸ਼ਕਤੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।”

 

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਹਰ ਵਾਰ ਦੀ ਤਰ੍ਹਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਕਿਸਾਨੀ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ‘ਤੇ ਆਪਣੀ ਪਟਿਆਲਾ ਅਤੇ ਅੰਮ੍ਰਿਤਸਰ ਰਿਹਾਇਸ਼ ‘ਤੇ ਕਿਸਾਨਾਂ ਦੇ ਹੱਕ ਵਿਚ ਕਾਲੇ ਝੰਡੇ ਲਗਾ ਚੁੱਕੇ ਹਨ।

Share this Article
Leave a comment