ਕਿਸਾਨ ਅੰਦੋਲਨ ਕਾਰਨ ਨਵਜੋਤ ਸਿੱਧੂ ਦੀ ਕੈਬਨਿਟ ‘ਚ ਵਾਪਸੀ ਹਾਲ ਦੀ ਘੜੀ ਟਲੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਵਿੱਚ ਵਾਪਸੀ ਕਿਸਾਨ ਅੰਦੋਲਨ ਕਰਕੇ ਟਲ ਗਈ ਹੈ। ਕੈਬਨਿਟ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਦੀਆਂ ਸਰਗਰਮੀਆਂ ਤੋਂ ਕਾਫੀ ਦੂਰ ਚੱਲ ਰਹੇ ਸਨ। ਬੀਤੇ ਦਿਨ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਰਾਵਤ 9 ਦਸੰਬਰ ਨੂੰ ਹੀ ਪੰਜਾਬ ਪਹੁੰਚ ਗਏ ਸਨ।

ਹਰੀਸ਼ ਰਾਵਤ ਨੇ ਪੰਜਾਬ ਕੈਬਨਿਟ ਵਿਚ ਫੇਰਬਦਲ ਕਰਨ ਸਬੰਧੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ ਕਿ ਕਿਸਾਨ ਅੰਦੋਲਨ ਦੇ ਸਿਰੇ ਲੱਗਣ ਤੱਕ ਇਸ ਮਾਮਲੇ ਨੂੰ ਪੈਂਡਿੰਗ ਰੱਖ ਲਿਆ ਜਾਵੇ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਤੇ ਹਰੀਸ਼ ਰਾਵਤ ਵਿਚਾਲੇ ਇਹ ਵੀ ਗੱਲਬਾਤ ਹੋਈ ਕਿ ਮੌਜੂਦਾ ਵਕਤ ਕੈਬਨਿਟ ‘ਚ ਫੇਰਬਦਲ ਕਰਨ ਲਈ ਢੁੱਕਵਾਂ ਨਹੀਂ ਹੈ। ਜਿਸ ਦੇ ਚੱਲਦਿਆਂ ਵਿਰੋਧੀ ਧਿਰਾਂ ਗ਼ਲਤ ਮਤਲਬ ਕੱਢ ਸਕਦੀਆਂ ਹਨ।

ਕਾਂਗਰਸ ਹਾਈਕਮਾਂਡ ਨੇ ਹਰੀਸ਼ ਰਾਵਤ ਨੂੰ ਪੰਜਾਬ ਦੇ ਰੁੱਸੇ ਵੱਡੇ ਚਿਹਰੇ ਮਨਾਉਣ ਦੇ ਲਈ ਭੇਜਿਆ ਸੀ। ਜਿਸ ਵਿੱਚ ਹਰੀਸ਼ ਰਾਵਤ ਕਾਮਯਾਬੀ ਵੀ ਹੋਏ। ਕੈਪਟਨ ਅਤੇ ਸਿੱਧੂ ਵਿਚਾਲੇ ਪਈਆਂ ਸਿਆਸੀ ਦੂਰੀਆਂ ਖ਼ਤਮ ਕਰਨ ‘ਚ ਵੀ ਹਰੀਸ਼ ਰਾਵਤ ਦੀ ਅਹਿਮ ਭੂਮਿਕਾ ਰਹੀ ਹੈ। ਜਿਸ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਚ ‘ਤੇ ਸੱਦਿਆ ਸੀ। ਕੈਪਟਨ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨਾਲ ਦੁਪਹਿਰ ਦਾ ਭੋਜਨ ਕਰਕੇ ਬਹੁਤ ਵਧੀਆ ਮਹਿਸੂਸ ਹੋਇਆ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਮੁਲਾਕਾਤਾਂ ਕਰਦੇ ਰਹਿਣਗੇ।

Share This Article
Leave a Comment