ਗੁਜਰਾਤੀ ਪਰਿਵਾਰ ਦੀ ਮੌਤ ਤੋਂ ਬਾਅਦ ਕੈਨੇਡਾ-ਅਮਰੀਕਾ ਹੋਇਆ ਸਖਤ, ਹਜ਼ਾਰਾਂ ਵੀਜ਼ਾ ਅਰਜ਼ੀਆਂ ਹੋਣਗੀਆਂ ਰੱਦ!

TeamGlobalPunjab
2 Min Read

ਟੋਰਾਂਟੋ: ਅਮਰੀਕਾ ਦੀ ਸਰਹੱਦ ਨੇੜ੍ਹੇ ਹੋਈ ਭਾਰਤੀ ਮੂਲ ਦੇ ਪਰਿਵਾਰ ਦੀ ਮੌਤ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ‘ਦਾ ਗਾਰਡੀਅਨ’ ‘ਚ ਛਪੀ ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕਾਂ ਦੀਆਂ ਕੈਨੇਡਾ ਤੇ ਅਮਰੀਕਾ ਵੀਜ਼ਾ ਅਰਜ਼ੀਆਂ ਰੱਦ ਹੋ ਸਕਦੀਆਂ ਹਨ।

ਕੈਨੇਡੀਅਨ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਸਬੰਧਤ ਵਿਅਕਤੀ ਦਾ ਕੈਨੇਡਾ ਆਉਣ ਦਾ ਮਕਸਦ ਪਤਾ ਕਰਨ ਤੋਂ ਬਾਅਦ ਹੀ ਵੀਜ਼ਾ ਜਾਰੀ ਕੀਤਾ ਜਾਵੇਗਾ। ਉੱਥੇ ਹੀ ਜੇਕਰ ਅਫ਼ਸਰਾਂ ਨੂੰ ਮਾਮੂਲੀ ਸ਼ੱਕ ਵੀ ਪੈਂਦਾ ਹੈ ਤਾਂ ਵੀਜ਼ਾ ਰਿਜੈਕਟਡ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਗੁਜਰਾਤ ਦੇ ਜਗਦੀਸ਼ ਪਟੇਲ ਆਪਣੇ ਪਰਿਵਾਰ ਦੇ ਨਾਲ ਵਿਜ਼ਟਰ ਵੀਜ਼ਾ ‘ਤੇ ਕੈਨੇਡਾ ‘ਚ ਦਾਖ਼ਲ ਹੋਏ ਸਨ। ਜਿਸ ਤੋਂ ਬਾਅਦ ਉਹ ਰਾਤ ਨੂੰ ਮਾਈਨਸ 35 ਡਿਗਰੀ ਦੀ ਠੰਢ ‘ਚ ਅਮਰੀਕਾ ਦੇ ਰਾਹ ਪੈ ਗਏ। ਇਹ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ ਅਤੇ ਇਥੋਂ ਜਗਦੀਸ਼ ਪਟੇਲ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਤੇ ਏਅਰਪੋਰਟ ‘ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਜਗਦੀਸ਼ ਨੇ ਫੋਨ ‘ਤੇ ਠੰਢ ਦਾ ਜ਼ਿਕਰ ਵੀ ਕੀਤਾ ਪਰ ਉਹ ਨਹੀਂ ਜਾਣਦਾ ਸੀ ਜਿਸ ਰਾਹ ਤੋਂ ਉਨ੍ਹਾਂ ਨੇ ਜਾਣਾ ਹੈ, ਇਹੀ ਠੰਢ ਉਨ੍ਹਾਂ ਦੀ ਜਾਨ ਲੈ ਲਵੇਗੀ।

ਟੋਰਾਂਟੋ ਤੋਂ ਇਹ ਪਰਵਾਰ ਮੈਨੀਟੋਬਾ ਰਵਾਨਾ ਹੋ ਗਿਆ ਜਿੱਥੇ ਟਰੈਵਲ ਏਜੰਟ ਦੇ ਸਾਥੀਆਂ ਵੱਲੋਂ ਸਰਹੱਦ ਪਾਰ ਕਰਵਾਉਣੀ ਸੀ ਜਗਦੀਸ਼ ਪਟੇਲ ਦੇ ਪਿਤਾ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ 20 ਕਿੱਲੇ ਜ਼ਮੀਨ ਵੇਚ ਦਿੱਤੀ ਅਤੇ ੳਅਦ ‘ਚ ਆਪਣੇ ਪੁੱਤਰ ਤੇ ਉਸ ਦੇ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਭਾਰਤ ਮੰਗਵਾ ਸਕਦਾ।

- Advertisement -

ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਭਾਰਤ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲਾ CID ਦੇ ਹਵਾਲੇ ਕਰ ਦਿਤਾ ਹੈ। ਇਸ ਤੋਂ ਇਲਾਵਾ ਅਮਰੀਕਾ-ਕੈਨੇਡਾ ਦੀ ਵੀਜ਼ਾ ਲਗਵਾਉਣ ਦੀ ਗਾਰੰਟੀ ਦੇਣ ਵਾਲੇ ਕਈ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Share this Article
Leave a comment