ਚੰਡੀਗੜ੍ਹ – ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਵੀਡੀਓ ਜਾਰੀ ਕੀਤੀ ਹੈ।
ਸਿੱਧੂ ਨੇ ਵੀਡੀਓ ‘ਚ ਕਿਹਾ ਕਿ, ’17 ਸਾਲ ਦਾ ਸਿਆਸੀ ਸਫ਼ਰ ਇੱਕ ਮਕਸਦ ਨਾਲ ਕੀਤਾ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਾ ਤੇ ਮੁੱਦਿਆਂ ਦੀ ਰਾਜਨੀਤੀ ਉੱਤੇ ਇਕ ਸਟੈਂਡ ਲੈ ਕੇ ਖੜ੍ਹਨਾ ਹੈ।’ ਸਿੱਧੂ ਨੇ ਕਿਹਾ, ‘ਇਹੀ ਮੇਰਾ ਧਰਮ ਸੀ, ਇਹੀ ਮੇਰਾ ਫ਼ਰਜ਼ ਸੀ। ਅੱਜ ਤਕ ਮੇਰੀ ਕਿਸੇ ਨਾਲ ਕੋਈ ਨਿੱਜੀ ਕਿੜ ਨਹੀਂ ਤੇ ਨਾ ਹੀ ਨਿੱਜੀ ਲੜਾਈਆਂ ਲੜੀਆਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਮੁੱਦਿਆਂ ਤੇ ਮਸਲਿਆਂ ਦੀ ਹੈ ਅਤੇ ਪੰਜਾਬ ਪੱਖੀ ਇਕ ਏਜੰਡੇ ਦੀ ਹੈ, ਜਿਸ ‘ਤੇ ਬਹੁਤ ਦੇਰ ਤੋਂ ਖੜ੍ਹੇ ਹਨ। ਇਸ ਏਜੰਡੇ ਦੇ ਨਾਲ ਪੰਜਾਬ ਦੇ ਪੱਖ ਪੂਰਨ ਲਈ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ।’
ਸਿੱਧੂ ਨੇ ਕਿਹਾ ਕਿ, ‘ਜਿਨ੍ਹਾਂ ਨੇ ਛੇ-ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਅਤੇ ਛੋਟੇ-ਛੋਟੇ ਮੁੰਡਿਆਂ ਦੇ ਤਸ਼ੱਦਦ ਕੀਤੀ, ਉਨ੍ਹਾਂ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦੋ ਮੈਂ ਦੇਖਦਾ ਮੇਰੀ ਰੂਹ ਘਬਰਾਉਂਦੀ ਹੈ ਕਿ ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਹ ਐਡਵੋਕੇਟ ਜਨਰਲ ਹਨ। ਜਿਹੜੇ ਲੋਕ ਮਸਲਿਆਂ ਦੀ ਗੱਲ ਕਰਦੇ ਸਨ ਉਹ ਮਸਲੇ ਕਿੱਥੇ ਹਨ ਤੇ ਉਹ ਸਾਧਨ ਕਿੱਥੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਮੁਕਾਮ ਤਕ ਪੁੱਜਣਾ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਅਤੇ ਨਾ ਗੁੰਮਰਾਹ ਹੋਣ ਦੇ ਸਕਦਾ ਹਾਂ।’
ਉਨ੍ਹਾਂ ਕਿਹਾ ਕਿ, ‘ਗੁਰੂ ਦੇ ਇਨਸਾਫ਼ ਲਈ ਲੜਨ ਲਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਲੜਾਈ ਲੜਨ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ ਤੇ ਆਪਣੇ ਸਿਧਾਂਤਾਂ ‘ਤੇ ਕਾਇਮ ਰਹਾਂਗਾ।
ਉਨ੍ਹਾਂ ਅੱਗੇ ਕਿਹਾ, ‘ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਭੰਨਿਆ ਸੀ ਪਰ ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮਾਵਾਂ ਦੀਆਂ ਕੁੱਖਾਂ ਨੂੰ ਰੋਲਣ ਵਾਲਿਆਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ।’
हक़-सच की लड़ाई आखिरी दम तक लड़ता रहूंगा … pic.twitter.com/LWnBF8JQxu
— Navjot Singh Sidhu (@sherryontopp) September 29, 2021