ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਿਚਾਲੇ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਜਿੱਥੇ ਸੀਐਮ ਭਗਵੰਤ ਮਾਨ ਨੇ ਆਪਣੇ ਪਿਤਾ ਦੇ ਦੂਜੇ ਵਿਆਹ ਨੂੰ ਲੈ ਕੇ ਸਿੱਧੂ ਦੇ ਬਿਆਨ ‘ਤੇ ਟਿੱਪਣੀ ਕੀਤੀ, ਉੱਥੇ ਹੀ ਇੱਕ ਵਾਰ ਫਿਰ ਸਿੱਧੂ ਨੇ ਸੀਐਮ ਮਾਨ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸਿਰਫ਼ ਇੱਕ ਵਾਰ ਵਿਆਹ ਹੋਇਆ ਸੀ, ਜਦਕਿ ਉਨ੍ਹਾਂ ਦੀ ਮਾਤਾ ਨੇ ਦੋ ਵਾਰ ਵਿਆਹ ਕਰਵਾਇਆ ਸੀ।
ਨਵਜੋਤ ਸਿੱਧੂ ਨੇ ਟਵੀਟ ਕਰ ਲਿਖਿਆ, ‘ਤੂੰ ਨਾ ਇੱਧਰ-ਉੱਧਰ ਦੀ ਗੱਲ ਕਰ ਐੱਮ ਸਾਹਬ ਭਗਵੰਤ ਮਾਨ…. ‘ਇਹ ਦੱਸ ਪੰਜਾਬ ਕਿਉਂ ਲੁੱਟਿਆ ….. ਕਰਜਈ ਕਿਉਂ ਕੀਤਾ ? ‘ਮੁਝੇ ਰਹਿਜ਼ਨੋ ਸੇ ਗਿਲਾ ਨਹੀਂ … ਤੇਰੀ ਰਹਿਬਰੀ ਕਾ ਸਵਾਲ ਹੈ’
ਇਸ ਦੇ ਨਾਲ ਹੀ ਉਨਾਂ ਕਿਹਾ, ਮੈਂ ਤੁਹਾਨੂੰ ਪੰਜਾਬ ਦੇ ਕਈ ਮੁੱਦਿਆ ਨੂੰ ਲੈ ਕੇ ਤੁਹਾਡੇ ਤੋਂ ਸੈਂਕੜੇ ਸਵਾਲ ਪੁੱਛੇ ਹਨ। ਇੱਕ ਵੀ ਜਵਾਬ ਨਹੀਂ? ਹੁਣ ਤੁਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਇਸ ਸਭ ਤੋਂ ਹੇਠਲੇ ਪੱਧਰ ਤੱਕ ਝੁਕ ਗਏ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਪੰਜਾਬ ਦੇ ਭਖਦੇ ਮਸਲਿਆਂ ਤੋਂ ਅੱਗੇ ਭੱਜੋ ਅਤੇ ਮੇਰੀ ਬੀਮਾਰ ਪਤਨੀ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰੋ। ਮੈ ਇੱਕ ਵਾਰ ਪੂਰੀ ਦੁਨੀਆ ਨੂੰ ਸਾਫ ਕਰ ਦਵਾ ਕਿ ਮੇਰੇ ਪਿਤਾ, ਇੱਕ ਆਜ਼ਾਦੀ ਘੁਲਾਟੀਏ, ਐਮਐਲਏ, ਐਮਐਲਸੀ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ 40 ਸਾਲ ਦੀ ਉਮਰ ਵਿੱਚ ਸਿਰਫ ਇੱਕ ਵਾਰ ਵਿਆਹ ਕੀਤਾ ਸੀ। ਮਾਂ ਦੂਜਾ ਵਿਆਹ ਕਰਵਾਇਆ ਜਦੋਂ ਉਹਨਾਂ ਦੀਆਂ ਪਹਿਲਾਂ ਦੋ ਧੀਆਂ ਸਨ। ਮੁੱਖ ਮੰਤਰੀ ਸਾਹਿਬ ਜੇ ਤੁਸੀਂ ਜਿਊਂਦਿਆਂ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਮੁਰਦਿਆਂ ਦਾ ਸਤਿਕਾਰ ਕਰਨਾ ਸਿੱਖੋ। ਮੈਂ ਪੰਜਾਬ ਦੇ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਲਈ ਆਪਣਾ ਸੱਦਾ ਮੁੜ ਦੁਹਰਾਉਂਦਾ ਹਾਂ। ਤੁਸੀਂ ਹਮੇਸ਼ਾ ਦੌੜਦੇ ਹੋ ਅਤੇ ਆਪਣੀ ਪਿੱਠ ਦਿਖਾਉਂਦੇ ਹੋ।’
तू ना इधर उधर की बात कर सीएम साहब @BhagwantMann …….. यह बता कि पंजाब क्यूँ लूटा……. कर्ज़ाई क्यों किया ?
मुझे रहज़नों से गिला नहीं ……… तेरी रहबरी (Leadership) का सवाल है
I have asked you hundreds of questions on Punjab’s revival and your patronage to the mafia….. not a… pic.twitter.com/HkrQeTXmUM
— Navjot Singh Sidhu (@sherryontopp) June 8, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.