ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਐਲਾਨ ਉਹਨਾਂ ਨੇ ਟਵੀਟ ਕਰ ਕੇ ਕੀਤਾ ਹੈ।
ਸਿੱਧੂ ਨੇ ਆਪਣੇ ਅਸਤੀਫੇ ‘ਚ ਲਿਖਿਆ ਕਿ, ‘ਉਹ ਪੰਜਾਬ ਦੇ ਭਵਿੱਖ ਦੇ ਏਜੰਡੇ ਨਾਲ ਕਿਸੇ ਤਰ੍ਹਾਂ ਕੋਈ ਸਮਝੌਤਾ ਨਹੀਂ ਕਰ ਸਕਦੇ। ਸਮਝੌਤੇ ਨਾਲ ਹੀ ਆਦਮੀ ਦਾ ਪਤਨ ਸ਼ੁਰੂ ਹੁੰਦਾ ਹੈ। ਇਸ ਲਈ ਮੈਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਰਿਹਾ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ।’
— Navjot Singh Sidhu (@sherryontopp) September 28, 2021
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਮੰਤਰੀਆਂ ਨੂੰ ਵੰਡੇ ਗਏ ਵਿਭਾਗ ਨੂੰ ਲੈ ਕੇ ਨਾਰਾਜ਼ ਚੱਲ ਰਹੇ ਹਨ। ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਸਿੱਧੂ ਕੁਲਜੀਤ ਨਾਗਰਾ ਨੂੰ ਮੰਤਰੀ ਨਾਂ ਬਣਾਉਣ ਤੇ ਕੈਪਟਨ ਖੇਮੇ ‘ਚੋਂ ਮੰਤਰੀ ਬਣਾਉਣ ਕਾਰਨ ਨਰਾਜ਼ ਹਨ, ਇਸ ਤੋਂ ਇਲਾਵਾ ਏਪੀਐੱਸ ਦਿਉਲ ਦੀ ਨਿਯੂਕਤੀ ਤੋਂ ਵੀ ਸਿੱਧੂ ਖੁਸ਼ ਨਹੀਂ ਹਨ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।