ਸਿੱਧੂ ਨੇ ਅਮਰੀਕੀ ਉਦਯੋਗਪਤੀ ਨੂੰ ਲੁਧਿਆਣਾ ’ਚ ਕਾਰੋਬਾਰ ਕਰਨ ਲਈ ਦਿੱਤਾ ਸੱਦਾ

TeamGlobalPunjab
1 Min Read

ਚੰਡੀਗੜ੍ਹ : ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ‘ਪੰਜਾਬ ਮਾਡਲ’ ਪੇਸ਼ ਕੀਤਾ ਜਾ ਰਿਹਾ ਹੈ ਤੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ।

ਇਸੇ ਕੜੀ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਦਾਅ ਖੇਡਿਆ ਹੈ। ਸਿੱਧੂ ਨੇ ਟਵੀਟ ਕਰਦਿਆਂ ਅਮਰੀਕੀ ਉਦਯੋਗਪਤੀ ਤੇ ਟੇਸਲਾ ਮੋਟਰਜ਼ ਦੇ ਸੀਈਓ ਐਲਨ ਮਸਕ ਨੂੰ ਪੰਜਾਬ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਲਈ ਫੈਕਟਰੀ ਬਣਾਉਣ ਲਈ ਸੱਦਾ ਦਿੱਤਾ ਹੈ।

ਸਿੱਧੂ ਨੇ ਟਵੀਟ ਕਰਦਿਆਂ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਲੁਧਿਆਣਾ ਨੂੰ ਇਲੈਕਟ੍ਰਿਕ ਵ੍ਹੀਕਲ ਤੇ ਬੈਟਰੀ ਦੇ ਉਦਯੋਗ ਦਾ ਹੱਬ ਬਣਾਏਗਾ। ਪੰਜਾਬ ਮਾਡਲ ਨਿਵੇਸ਼ ਲਈ ਸਮਾਂਬੱਧ ਸਿੰਗਲ ਵਿੰਡੋ ਕਲੀਅਰੈਂਸ ਦੇਵੇਗਾ। ਜਿਸ ਨਾਲ ਪੰਜਾਬ ’ਚ ਨਵੀਂ ਤਕਨੀਕ, ਗ੍ਰੀਨ ਜੌਬਸ ਤੇ ਵਾਤਾਵਰਣ ਸੁਰੱਖਿਆ ਦੇ ਨਾਲ ਹੀ ਟਿਕਾਊ ਵਿਕਾਸ ਦਾ ਰਾਹ ਪੱਧਰਾ ਹੋਵੇਗਾ।

Share This Article
Leave a Comment