ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਲੰਬੇ ਮੰਥਨ ਤੋਂ ਬਾਅਦ ਬਾਹਰ ਆਏ ਤੇ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ‘ਹਾਈਕਮਾਨ ਨੇ ਜੋ ਵੀ ਪਾਰਟੀ ਦੇ ਹਿੱਤ ‘ਚ ਪੁੱਛਿਆ ਮੈਂ ਸਾਰੀ ਗੱਲ ਖੁੱਲ੍ਹ ਕੇ ਅੱਗੇ ਰੱਖੀ।’ ਇਸ ਦੌਰਾਨ ਨਵਜੋਤ ਸਿੱਧੂ ਦੀ ਅੱਖਾਂ ਵਿੱਚ ਜੋਸ਼ ਪਰ ਗੁੱਸਾ ਬਰਕਰਾਰ ਸੀ।
ਉਨ੍ਹਾਂ ਨੇ ਕਿਹਾ ਕਿ, ‘ਸਭ ਤੋਂ ਵੱਡੀ ਗੱਲ ਮੇਰਾ ਜੋ ਸਟੈਂਡ ਸੀ ਤੇ ਉਹੀ ਰਹੇਗਾ, ਮੈਂ ਹਾਈਕਮਾਨ ਤੱਕ ਪੰਜਾਬ ਦੀ ਆਵਾਜ਼ ਪਹੁੰਚਾਈ, ਪੰਜਾਬ ਦੇ ਹੱਕ ਤੇ ਸੱਚ ਦੀ ਆਵਾਜ਼ ਪਹੁੰਚਾਈ ਹੈ, ਮੈਂ ਹਾਈਕਮਾਨ ਨੂੰ ਹੱਕੀਕਤ ਦੱਸੀ।’
ਸਿੱਧੂ ਨੇ ਕਿਹਾ, ‘ਸੱਚ ਕਦੇ ਵੀ ਨਹੀਂ ਹਾਰਦਾ’ ਤੇ ਜਿਸ ਤੋਂ ਬਾਅਦ ‘ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਦਾ ਹੋਕਾ ਦਿੰਦੇ ਹੋਏ ਨਵਜੋਤ ਸਿੱਧੂ ਰਵਾਨਾ ਹੋ ਗਏ।
ਦੇਖੋ ਪੂਰੀ ਵੀਡੀਓ: