ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਆਪਣੇ ਯੂਟਿਊਬ ਚੈਨਲ ਤੇ ਵੀਡੀਓ ਅਪਲੋਡ ਕੀਤੀ ਜਿਸ ‘ਚ ਉਨ੍ਹਾਂਨੇ ਬੋਲਦਿਆਂ ਕਿਹਾ ਕਿ ਉਹ ਸੂਬੇ ਦੀ ਪਿਛਲੀ ਤਿੰਨ ਸਰਕਾਰਾਂ ਵਿੱਚ ਭਾਗੀਦਾਰ ਰਹੇ ਹਨ। ਖ਼ੂਨ ਪਸੀਨਾ ਇੱਕ ਕਰਕੇ ਉਨ੍ਹਾਂ ਨੇ ਤਿੰਨ ਸਰਕਾਰਾਂ ਦਾ ਗਠਨ ਕੀਤਾ ਜਦੋਂ ਵੀ ਉਨ੍ਹਾਂ ਨੇ ਸਰਕਾਰ ਬਣਾਈ ਇੱਕ ਰਾਕਸ਼ਸ ਰੂਪੀ ਸਿਸਟਮ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋ ਗਿਆ।
ਇਸ ਸਿਸਟਮ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਕਿ ਮੇਰੇ ਨਾਲ ਚੱਲ ਜਾਂ ਵੱਖ ਹੋ ਜਾਂ। ਜੇ ਨਾਲ ਚੱਲੋਗੇ ਤਾਂ ਖੁਸ਼ ਰਹੋਗੇ ਮੇਵੇ ਖਾਓਗੇ ਪਰ ਉਹ ਇਸ ਸਿਸਟਮ ਦੇ ਨਾਲ ਨਹੀਂ ਮਿਲੇ ਤੇ ਸਿਸਟਮ ਦੇ ਵਿੱਚ ਰਹਿ ਕੇ ਲੜੇ ਇੱਕ ਇੰਚ ਵੀ ਪਿੱਛੇ ਨਹੀਂ ਹਟੇ ਤੇ ਇਹ ਸਿਸਟਮ ਦੇ ਨਾਲ ਉਨ੍ਹਾਂ ਦੀ ਲੜਾਈ ਅੱਜ ਵੀ ਜਾਰੀ ਹੈ। ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ ਜਦੋਂ ਸਟੈਂਡ ਲੈਂਦੇ ਹਨ ਤਾਂ ਪਿੱਛੇ ਨਹੀਂ ਹੱਟਦੇ।
ਸਿੱਧੂ ਨੇ ਵੀਡੀਓ ਵਿੱਚ ਪੰਜਾਬੀਆਂ ਵੱਲੋਂ ਧਰਮ ਯੁੱਧ ਲੜਨ ਦਾ ਐਲਾਨ ਕੀਤਾ। ਧਰਮਾਂ ਤੋਂ ਸਭ ਤੋਂ ਉੱਚਾ ਧਰਮ ਰਾਸ਼ਟਰ ਧਰਮ ਹੈ। ਸਿੱਧੂ ਨੇ ਖ਼ੁਦ ਹੀ ਧਰਮ ਯੁੱਧ ਦੀ ਪਰਿਭਾਸ਼ਾ ਦੱਸਦੇ ਹੋਏ ਕਿਹਾ ਕਿ ਮਿੱਟੀ ਦਾ ਕਰਜ਼ ਉਤਾਰਨ ਲਈ ਲੜਨਾ ਉਹ ਸੋਚ ਜੋ ਰਾਸ਼ਟਰ ਨੂੰ ਸਮਰਪਿਤ ਹੋ ਜਾਵੇ ਜਿਸ ਸੋਚ ਨੇ ਸ਼ਹੀਦ ਭਗਤ ਸਿੰਘ ਪੈਦਾ ਕੀਤਾ।
ਸਿੱਧੂ ਨੇ ਧਰਮ ਲੜਾਈ ਦੇ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚਰਚਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਜਾਂਦੇ ਹਨ, ਵੇਖਦੇ ਹੈ ਦੇ ਧਰਮ ਦਾ ਝੰਡਾ ਸਭ ਤੋਂ ਉੱਚਾ ਹੈ। ਸੰਗਤ ਦੇ ਵਿੱਚ ਹੀ ਉਨ੍ਹਾਂ ਨੂੰ ਰਬ ਦਿਸਦਾ ਹੈ। ਸਿੱਧੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੁੱਟ ਹੋ ਜਾਣ। ਸਿੱਧੂ ਦੇ ਅਨੁਸਾਰ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਹੈ ।