ਦਿੱਲੀ : ਭਾਰਤ ਦੇ ਨਵਦੀਪ ਸਿੰਘ ਦਾ ਚਾਂਦੀ ਦਾ ਤਗਮਾ ਸ਼ਨਿੱਚਰਵਾਰ ਨੂੰ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ F41 ਫਾਈਨਲ ਵਿੱਚ ਈਰਾਨ ਦੇ ਬੈਤ ਸਯਾਹ ਸਾਦੇਗ ਦੇ ਅਯੋਗ ਹੋਣ ਤੋਂ ਬਾਅਦ ਸੋਨੇ ਵਿੱਚ ਬਦਲ ਗਿਆ। ਪੁਰਸ਼ਾਂ ਦੇ ਜੈਵਲਿਨ F41 ਵਰਗ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ। ਇਸ ਨਾਲ ਭਾਰਤ ਦੇ ਕੋਲ 7 ਸੋਨ ਤਗਮਿਆਂ ਸਮੇਤ ਕੁੱਲ 29 ਤਗਮੇ ਹੋ ਗਏ ਹਨ।
ਨਵਦੀਪ ਦੀ ਪਹਿਲੀ ਕੋਸ਼ਿਸ਼ ਫਾਊਲ ਹੋ ਗਈ ਸੀ ਪਰ ਉਸ ਨੇ ਦੂਜੀ ਕੋਸ਼ਿਸ਼ ਵਿੱਚ 46.39 ਮੀਟਰ ਥਰੋਅ ਨਾਲ ਸ਼ਾਨਦਾਰ ਵਾਪਸੀ ਕੀਤੀ। ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਚੌਥੇ ਸਥਾਨ ’ਤੇ ਰਹੇ ਨਵਦੀਪ ਦੇ ਤੀਜੇ ਥਰੋਅ ਨੇ ਸਟੇਡੀਅਮ ਵਿੱਚ ਰੌਣਕ ਮਚਾ ਦਿੱਤੀ।
ਇਸੇ ਮੁਕਾਬਲੇ ‘ਚ ਈਰਾਨੀ ਖਿਡਾਰੀ ਸਾਦੇਗ ਬੇਤ ਸਯਾਹ ਨੇ ਸੋਨ ਤਗਮਾ ਜਿੱਤਿਆ ਸੀ ਪਰ ਬਾਅਦ ‘ਚ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਕਾਰਨ ਨਵਦੀਪ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਨਵਦੀਪ ਸਿੰਘ ਨੇ ਪੈਰਾਲੰਪਿਕ ਦੇ ਜੈਵਲਿਨ ਥਰੋਅ ਦੇ F41 ਵਰਗ ਵਿੱਚ 47.32 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ ਹੈ।
ਪੈਰਾਲੰਪਿਕ ਦਾ ਰਿਕਾਰਡ ਟੁੱਟਿਆ
ਉਸ ਨੇ 47.32 ਮੀਟਰ ਦੀ ਵੱਡੀ ਥਰੋਅ ਨਾਲ ਪੈਰਾਲੰਪਿਕ ਰਿਕਾਰਡ ਤੋੜਿਆ ਅਤੇ ਬੜ੍ਹਤ ਹਾਸਲ ਕੀਤੀ। ਹਾਲਾਂਕਿ ਸਾਦੇਗ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ ਭਾਰਤੀ ਖਿਡਾਰੀ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ 47.64 ਮੀਟਰ ਦਾ ਰਿਕਾਰਡ ਥਰੋਅ ਕੀਤਾ। ਫਾਈਨਲ ਖਤਮ ਹੋਣ ਤੋਂ ਕੁਝ ਦੇਰ ਬਾਅਦ ਈਰਾਨੀ ਖਿਡਾਰੀ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ, ਜਿਸ ਕਾਰਨ ਨਵਦੀਪ ਨੇ ਚੋਟੀ ਦਾ ਸਥਾਨ ਹਾਸਲ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।