ਫ਼ਰੀਦਕੋਟ: ਪੰਜਾਬ ਦੀ ਹੋਣਹਾਰ ਸ਼ੂਟਰ ਵੱਲੋਂ ਆਪਣੀ ਹੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 19 ਸਾਲਾ ਖੁਸ਼ਸੀਰਤ ਕੁਝ ਸਮਾਂ ਪਹਿਲਾਂ ਇਜਪਿਟ ‘ਚ ਹੋਣ ਵਾਲੇ ਸ਼ੂਟਿੰਗ ਵਰਡ ਕੱਪ ਦਾ ਹਿੱਸਾ ਬਣੀ ਸੀ ਜਿਸ ‘ਚ ਉਹ ਕੋਈ ਮੈਡਲ ਹਾਸਲ ਨਹੀ ਕਰ ਸਕੀ।
ਇਸ ਤੋਂ ਬਾਅਦ ਬੀਤੇ ਦਿਨੀਂ ਪਟਿਆਲਾ ‘ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਵੀ ਕੋਈ ਮੈਡਲ ਹਾਸਲ ਨਾਂ ਕਰ ਸਕਣ ਕਾਰਨ ਪਰੇਸ਼ਾਨ ਹੋ ਗਈ ਤੇ ਦੇਰ ਰਾਤ ਉਸ ਨੇ ਆਪਣੀ ਹੀ ਸ਼ੂਟਿੰਗ ਗੰਨ ਨਾਲ ਆਪਣੀ ਕੰਨਪੱਟੀ ਤੇ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਲਾਸ਼ ਨੂੰ ਕਬਜ਼ੇ ‘ਚ ਲੇਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਲੜਕੀ ਵੱਲੋਂ ਪਿਛਲੀਆਂ ਨੈਸ਼ਨਲ ਖੇਡਾਂ ‘ਚ ਸ਼ੂਟਿੰਗ ‘ਚ 11 ਮੈਡਲ ਹਾਸਲ ਕੀਤੇ ਸਨ। ਜਿਸ ਤੋਂ ਬਾਅਦ ਉਸ ਦੀ ਚੋਣ ਇਜਪਿਟ ‘ਚ ਹੋਣ ਵਾਲੇ ਵਰਲਡ ਕੱਪ ‘ਚ ਹੋਈ, ਜਿਸ ‘ਚ ਖੁਸ਼ਸੀਰਤ ਕੋਈ ਮੈਡਲ ਹਾਸਿਲ ਨਾਂ ਕਰ ਸਕੀ ਜਿਸ ਤੋਂ ਉਹ ਨਿਰਾਸ਼ ਸੀ ਤੇ ਪਟਿਆਲਾ ਤੋਂ ਵਾਪਸ ਆਉਣ ਤੋਂ ਬਾਅਦ ਉਹ ਚੁੱਪ- ਚੁੱਪ ਰਹਿਣ ਲੱਗੀ ਤੇ ਕਲ ਦੇਰ ਰਾਤ ਉਸਨੇ ਆਪਣੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।