ਮੁੰਬਈ : ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਦੇਸ਼ ਵਿੱਚ ਤਾਲਿਬਾਨ ਹਮਾਇਤੀਆਂ ਦੀ ‘ਕਲਾਸ’ ਲਗਾਈ ਹੈ। ਸ਼ਾਹ ਨੇ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਮੁਸਲਮਾਨਾਂ ਨੂੰ ਕਰੜੇ ਹੱਥੀਂ ਲਿਆ ਹੈ ਜੋ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਦਾ ਜਸ਼ਨ ਮਨਾ ਰਹੇ ਹਨ।
ਨਸੀਰੂਦੀਨ ਨੇ ਇੱਕ ਵੀਡੀਓ ਜਾਰੀ ਕੀਤਾ ਹੈ (ਵੀਡੀਓ ਹੇਠਾਂ ਵੇਖੋ), ਜਿਸ ਵਿੱਚ ਉਨ੍ਹਾਂ ਹਿੰਦੁਸਤਾਨੀ ਇਸਲਾਮ ਅਤੇ ਬਾਕੀ ਦੁਨੀਆ ਦੇ ਇਸਲਾਮ ਦੇ ਵਿੱਚ ਅੰਤਰ ਨੂੰ ਦੱਸਿਆ ਹੈ।
ਨਸੀਰੂਦੀਨ ਨੇ ਸਵਾਲ ਪੁੱਛਿਆ ਹੈ ਕਿ ‘ਭਾਰਤੀ ਮੁਸਲਮਾਨ ਜੋ ਤਾਲਿਬਾਨ ਦੀ ਵਕਾਲਤ ਕਰ ਰਹੇ ਹਨ ਉਹ ਆਪਣੇ ਧਰਮ ਨੂੰ ਸੁਧਾਰਨਾ ਚਾਹੁੰਦੇ ਹਨ, ਜਾਂ ਪਿਛਲੀਆਂ ਸਦੀਆਂ ਦੇ ਵਹਿਸ਼ੀਪਣ ਨਾਲ ਰਹਿਣਾ ਚਾਹੁੰਦੇ ਹਨ ?’
(ਨਸੀਰੂਦੀਨ ਸ਼ਾਹ, ਅਦਾਕਾਰ)
ਸ਼ਾਹ ਨੇ ਕਿਹਾ, ‘ਹਿੰਦੁਸਤਾਨੀ ਇਸਲਾਮ ਹਮੇਸ਼ਾ ਦੁਨੀਆ ਭਰ ਦੇ ਇਸਲਾਮ ਤੋਂ ਵੱਖਰਾ ਰਿਹਾ ਹੈ । ਰੱਬ ਨੂੰ ਉਹ ਸਮਾਂ ਨਹੀਂ ਲਿਆਉਣਾ ਚਾਹੀਦਾ ਜੋ ਇਹ ਇੰਨਾ ਬਦਲ ਜਾਵੇ ਕਿ ਅਸੀਂ ਇਸਨੂੰ ਪਛਾਣ ਵੀ ਨਾ ਸਕੀਏ।