ਕ੍ਰਿਸਮਸ ਡੇਅ – ਮਹਾਨ ਸ਼ਖਸੀਅਤ ਪ੍ਰਭੂ ਯਿਸੂ ਮਸੀਹ ਨੂੰ ਸਮਰਪਿਤ

TeamGlobalPunjab
2 Min Read

 

-ਅਵਤਾਰ ਸਿੰਘ

25 ਦਸੰਬਰ ਦੇ ਦਿਨ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ ਇਸ ਦਾ ਅਰਥ ਦਿਨ ਦੀ ਲੰਬਾਈ ਨਾਲ ਨਹੀਂ ਹੈ ਸਗੋਂ ਇਕ ਮਹਾਨ ਸ਼ਖਸੀਅਤ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਨ ਲਈ ਕਿਹਾ ਜਾਂਦਾ ਹੈ। Chirst+mass ਭਾਵ ਪੈਦਾ ਹੋਇਆ ਤੇ ਮਾਸ ਦਾ ਭਾਵ ਸਰਵਿਸ ਜਾਂ ਸਭਾ।

ਇਹ ਦਿਨ ਯਿਸੂ ਮਸੀਹ ਦੇ ਜਨਮ ਦਿਨ ਦੇ ਤੌਰ ‘ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। 25 ਦਸੰਬਰ ਨੂੰ ਯਿਸੂ ਮਸੀਹ ਦਾ ਜਨਮ ਨਹੀਂ ਹੋਇਆ ਸੀ। ਇਸ ਦੀ ਜਨਮ ਤਾਰੀਖ 2 ਬੀ ਸੀ ਤੇ 4 ਬੀ ਸੀ ਦੇ ਵਿਚਕਾਰ ਆਉਦੀ ਹੈ ਪ੍ਰਤੂੰ ਜਨਮ ਦਿਨ ਦਾ ਕੋਈ ਪ੍ਰਮਾਣ ਨਹੀਂ ਮਿਲਦਾ।

- Advertisement -

ਏ ਡੀ 336 ਵਿੱਚ ਪਹਿਲੀ ਵਾਰ ਯਿਸੂ ਮਸੀਹ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। ਪੋਪ ਜੂਲੀਅਸ ਨੇ ਏ ਡੀ 353 ਤੋਂ ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ ਦਿਨ ਮਨਾਉਣ ਦਾ ਐਲਾਨ ਕੀਤਾ। ਇਹ ਦਿਨ ਯਿਸੂ ਮਸੀਹ ਦੇ ਜਨਮ ਦਿਨ ਦੇ ਤੌਰ ‘ਤੇ ਮਨਾਉਣਾ ਸ਼ੁਰੂ ਹੋ ਗਿਆ।

ਪੰਜਾਬ ਵਿੱਚ ਇਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 35 ਲੱਖ ਦੇ ਕਰੀਬ ਹੈ। ਸ਼ਹਿਰਾਂ ਵਿੱਚ ਬਹੁਤ ਵੱਡੇ ਚਰਚ ਜਾਂ ਗਿਰਜਾਘਰ ਹਨ। ਸਭ ਤੋਂ ਪੁਰਾਣੇ ਗਿਰਜਾਘਰਾਂ ਵਿੱਚ ਕੈਥੋਲਿਕ ਚਰਚ ਦਾ ਨਾਂ ਪ੍ਰਮੁੱਖ ਹੈ।

ਇਹ ਧਾਰਮਿਕ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਕੰਮ ਕਰ ਰਿਹਾ ਹੈ। ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਧਰਮ ਗੁਰੂ ਪੋਪ ਹੁੰਦਾ ਹੈ ਜੋ ਵੈਟੀਕਨ ਵਿੱਚ ਹੈ। ਉਨ੍ਹਾਂ ਤੋਂ ਬਾਅਦ ਆਰਚ-ਬਿਸ਼ਪ,ਫਿਰ ਬਿਸ਼ਪ ਤੇ ਉਸ ਤੋ ਬਾਅਦ ਫਾਦਰਜ਼ ਹੁੰਦੇ ਹਨ। ਹਰ ਸੂਬੇ ਜਾਂ ਜੋਨ ਦਾ ਇੰਚਾਰਜ ਬਿਸ਼ਪ ਹੁੰਦਾ ਹੈ।ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਾ 2013 ਵਿੱਚ ਡਾਇਓਸਿਸ ਆਫ ਜਲੰਧਰ ਦਾ ਬਿਸ਼ਪ ਨਿਯੁਕਤ ਕੀਤਾ ਗਿਆ।#

Share this Article
Leave a comment