ਵੋਟ ਕੱਟੀ ਗਈ ਜਾਂ ਨਹੀਂ? ਇੱਥੇ ਕਰੋ ਚੈੱਕ, ਜੇ ਨਾਮ ਕੱਟਿਆ ਗਿਆ ਤਾਂ ਕਿਹੜਾ Form ਭਰਨਾ ਤੇ ਅੱਗੇ ਕੀ ਕਰਨਾ, ਪੂਰੀ ਜਾਣਕਾਰੀ

Global Team
4 Min Read

ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਲਿਸਟ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦਾ ਦੂਜਾ ਰਾਊਂਡ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਨੇ Draft Voter List 2026 ਜਾਰੀ ਕਰ ਦਿੱਤੀ ਹੈ। ਹੁਣ ਪੰਜਾਬ ਦੇ ਵੋਟਰ ਘਰ ਬੈਠੇ ਇਹ ਪਤਾ ਕਰ ਸਕਦੇ ਹਨ ਕਿ ਨਵੀਂ ਡਰਾਫਟ ਲਿਸਟ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਹੈ ਜਾਂ ਨਹੀਂ। ਇਸ ਦੇ ਨਾਲ ਇਹ ਵੀ ਜਾਂਚਿਆ ਜਾ ਸਕਦਾ ਹੈ ਕਿ SIR ਦੌਰਾਨ ਉਨ੍ਹਾਂ ਦਾ ਨਾਮ ਵੋਟਰ ਲਿਸਟ ਤੋਂ ਹਟਾਇਆ ਤਾਂ ਨਹੀਂ ਗਿਆ।

CEO ਪੰਜਾਬ ਦੀ ਵੈੱਬਸਾਈਟ ’ਤੇ ਮਿਲੇਗੀ ਲਿਸਟ

ਡਰਾਫਟ ਵੋਟਰ ਲਿਸਟ ਚੈੱਕ ਕਰਨ ਲਈ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ https://www.ceopunjab.gov.in/  ’ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ ’ਤੇ SIR ਨਾਲ ਜੁੜੇ ਤਿੰਨ ਮੁੱਖ ਲਿੰਕ ਦਿੱਤੇ ਗਏ ਹਨ।

ASDD LIST ਵਿੱਚ ਉਨ੍ਹਾਂ ਲੋਕਾਂ ਦੀ ਜਾਣਕਾਰੀ ਹੈ, ਜਿਨ੍ਹਾਂ ਦੇ ਨਾਮ ਵੋਟਰ ਲਿਸਟ ਤੋਂ ਹਟਾਏ ਗਏ ਹਨ। DRAFT ROLL 2026 ਵਿੱਚ ਮੌਜੂਦਾ ਡਰਾਫਟ ਲਿਸਟ ਵਿੱਚ ਸ਼ਾਮਲ ਵੋਟਰਾਂ ਦੇ ਨਾਮ ਦੇਖੇ ਜਾ ਸਕਦੇ ਹਨ, ਜਦਕਿ SEARCH LIST SIR 2003 ਰਾਹੀਂ 2003 ਦੀ ਪੁਰਾਣੀ ਵੋਟਰ ਲਿਸਟ ਵਿੱਚ ਨਾਮ ਲੱਭਿਆ ਜਾ ਸਕਦਾ ਹੈ।

Draft Roll ਵਿੱਚ ਨਾਮ ਇੰਝ ਚੈੱਕ ਕਰੋ

ਵੈੱਬਸਾਈਟ ’ਤੇ ਜਾ ਕੇ DRAFT ROLL 2026 ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ ਅਤੇ ਕੈਪਚਾ ਭਰੋ। ਫਿਰ ਪਾਰਟ ਨੰਬਰ ਅਤੇ ਪਾਰਟ ਦੇ ਨਾਮ ਦੇ ਹਿਸਾਬ ਨਾਲ ਵੋਟਰ ਲਿਸਟ ਦੀ PDF ਡਾਊਨਲੋਡ ਕਰਕੇ ਉਸ ਵਿੱਚ ਆਪਣਾ ਨਾਮ ਅਤੇ ਵੋਟਰ ਵੇਰਵੇ ਚੈੱਕ ਕੀਤੇ ਜਾ ਸਕਦੇ ਹਨ।

ਬੂਥ ਜਾਂ ਪਾਰਟ ਨੰਬਰ ਨਹੀਂ ਪਤਾ ਤਾਂ ਕੀ ਕਰੀਏ?

ਜੇਕਰ ਤੁਹਾਨੂੰ ਆਪਣਾ ਬੂਥ ਜਾਂ ਪਾਰਟ ਨੰਬਰ ਨਹੀਂ ਪਤਾ ਤਾਂ ਪਹਿਲਾਂ ਚੋਣ ਕਮਿਸ਼ਨ ਦੇ Voter Services Portal ’ਤੇ ਜਾਓ। ਉੱਥੇ Search Your Name in Voter List ਵਿੱਚ ਆਪਣਾ EPIC ਯਾਨੀ ਵੋਟਰ ID ਨੰਬਰ ਅਤੇ ਸੂਬਾ ਚੁਣ ਕੇ ਕੈਪਚਾ ਭਰੋ। ਸਰਚ ਕਰਨ ਤੋਂ ਬਾਅਦ ਤੁਹਾਨੂੰ ਬੂਥ, ਪਾਰਟ ਅਤੇ ਵੋਟਰ ਦਾ ਸੀਰੀਅਲ ਨੰਬਰ ਮਿਲ ਜਾਵੇਗਾ।

ਇਸ ਜਾਣਕਾਰੀ ਦੀ ਮਦਦ ਨਾਲ CEO ਪੰਜਾਬ ਦੀ ਵੈੱਬਸਾਈਟ ’ਤੇ DRAFT ROLL 2026 ਵਿੱਚ ਸਬੰਧਤ PDF ਡਾਊਨਲੋਡ ਕਰਕੇ ਸੀਰੀਅਲ ਨੰਬਰ ਰਾਹੀਂ ਆਪਣਾ ਨਾਮ ਲੱਭ ਸਕਦੇ ਹੋ।

ਵੋਟ ਕੱਟੀ ਹੈ ਜਾਂ ਨਹੀਂ, ਇੰਝ ਪਤਾ ਲਗਾਓ

ਜੇਕਰ ਸਿਰਫ਼ ਇਹ ਪਤਾ ਕਰਨਾ ਹੈ ਕਿ SIR ਦੌਰਾਨ ਤੁਹਾਡਾ ਨਾਮ ਵੋਟਰ ਲਿਸਟ ਤੋਂ ਹਟਾਇਆ ਗਿਆ ਹੈ ਜਾਂ ਨਹੀਂ, ਤਾਂ ASDD LIST ਵਿੱਚ ਆਪਣਾ EPIC ਨੰਬਰ ਪਾ ਕੇ ਜਾਂਚ ਕੀਤੀ ਜਾ ਸਕਦੀ ਹੈ। ਜੇ ਨਾਮ ਹਟਾਇਆ ਗਿਆ ਹੈ ਤਾਂ ਜਾਣਕਾਰੀ ਉੱਥੇ ਦਿਖਾਈ ਦੇਵੇਗੀ।

ਨਾਮ ਨਹੀਂ ਤਾਂ Form-6 ਨਾਲ ਕਰੋ ਦਾਅਵਾ

ਜੇ ਡਰਾਫਟ ਲਿਸਟ ਵਿੱਚ ਨਾਮ ਨਹੀਂ ਹੈ ਜਾਂ ਨਾਮ ਕੱਟੇ ਗਏ ਲੋਕਾਂ ਦੀ ਸੂਚੀ ਵਿੱਚ ਆ ਰਿਹਾ ਹੈ ਤਾਂ Form-6 ਭਰ ਕੇ ਨਾਮ ਸ਼ਾਮਲ ਕਰਨ ਲਈ ਦਾਅਵਾ ਕੀਤਾ ਜਾ ਸਕਦਾ ਹੈ। ਇਹ ਫਾਰਮ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਜਮ੍ਹਾਂ ਕੀਤਾ ਜਾ ਸਕਦਾ ਹੈ।

ਆਫਲਾਈਨ ਫਾਰਮ ਨੇੜਲੇ BLO ਜਾਂ SDM/ਤਹਿਸੀਲਦਾਰ ਦਫ਼ਤਰ ਤੋਂ ਲਿਆ ਜਾ ਸਕਦਾ ਹੈ। ਫਾਰਮ ਦੇ ਨਾਲ ਸਵੈ-ਘੋਸ਼ਣਾ, ਜਨਮ ਮਿਤੀ ਅਤੇ ਰਿਹਾਇਸ਼ ਨਾਲ ਸਬੰਧਤ ਦਸਤਾਵੇਜ਼ ਲਗਾਉਣੇ ਹੋਣਗੇ। ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਰਸੀਦ ਲੈਣੀ ਜ਼ਰੂਰੀ ਹੈ।

16 ਅਗਸਤ ਨੂੰ ਬੂਥ ਪੱਧਰ ’ਤੇ ਕੈਂਪ

ਜਿਹੜੇ ਲੋਕ ਦਫ਼ਤਰ ਨਹੀਂ ਜਾ ਸਕਦੇ, ਉਨ੍ਹਾਂ ਲਈ 16 ਅਗਸਤ ਨੂੰ ਬੂਥ ਪੱਧਰ ’ਤੇ ਕੈਂਪ ਲਗਾਏ ਜਾਣਗੇ। ਇੱਥੇ ਡਰਾਫਟ ਲਿਸਟ ਵਿੱਚ ਨਾਮ ਚੈੱਕ ਕਰਨ ਦੇ ਨਾਲ ਨਾਮ ਨਾ ਹੋਣ ਦੀ ਸਥਿਤੀ ਵਿੱਚ Form-6 ਵੀ ਜਮ੍ਹਾਂ ਕਰਵਾਇਆ ਜਾ ਸਕੇਗਾ।

12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼

ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ 12 ਸਤੰਬਰ ਤੱਕ ਨਾਮ ਸ਼ਾਮਲ ਕਰਵਾਉਣ ਲਈ Form-6 ਜਮ੍ਹਾਂ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਹੋਵੇਗੀ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਵੋਟਰ ਲਿਸਟ ਜਾਰੀ ਕੀਤੀ ਜਾਵੇਗੀ।

Share This Article
Leave a Comment