ਚੰਡੀਗੜ੍ਹ : ਆਏ ਦਿਨ ਅਸਮਾਨ ‘ਚ ਉਡਣ ਤਸ਼ਤਰੀਆਂ ਨੂੰ ਦੇਖੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਪੰਜਾਬ ਤੋਂ ਵੀ ਸਾਹਮਣੇ ਆਈ ਹੈ, ਲੋਕਾਂ ਨੇ ਅਸਮਾਨ ‘ਚ ਕੁੱਝ ਅਜਿਹੀ ਹੀ ਅਜੀਬ ਰੋਸ਼ਨੀ ਦੇਖੀ।
ਗੁਰਦਾਸਪੁਰ, ਪਠਾਨਕੋਟ ਤੇ ਜੰਮੂ ਸਣੇ ਕਈ ਇਲਾਕਿਆਂ ‘ਚ ਬੀਤੀ ਰਾਤ ਇਹ ਹੈਰਾਨੀਜਨਕ ਤੇਜ ਰੋਸ਼ਨੀ ਇੱਕ ਸਿੱਧੀ ਲਾਈਨ ‘ਚ ਨਜ਼ਰ ਆ ਰਹੀ ਸੀ ‘ਚ ਜਿਵੇਂ ਅਸਮਾਨ ‘ਚ ਟਰੇਨ ਜਾ ਰਹੀ ਹੋਵੇ। ਇਸ ਘਟਨਾ ਨੂੰ ਕਈ ਲੋਕਾਂ ਨੇ ਆਪਣੇ ਅੱਖੀਂ ਦੇਖਿਆ ਤੇ ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਆਪਣੇ ਫੋਨ ਦੇ ਕੈਮਰੇ ‘ਚ ਕੈਦ ਕਰ ਲਾਈਆਂ।
ਮਿਲੀ ਜਾਣਕਾਰੀ ਮੁਤਾਬਕ ਇਹ ਰੋਸ਼ਨੀ ਲਗਭਗ 5 ਮਿੰਟ ਤੱਕ ਨਜ਼ਰ ਆਈ ਤੇ ਫਿਰ ਇੱਕੋ ਦਮ ਗਾਇਬ ਵੀ ਹੋ ਗਈ, ਜਿਸ ਨੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ।
#Breaking:🚨 A suspicious object was seen flying over Jammu and Pathankot#isro #nasa pic.twitter.com/KZYyiFKlgf
— OSINT Updates 🚨 (@OsintUpdates) December 3, 2021
ਦੇਖੋ ਵੀਡੀਓਜ਼: