ਮਿਆਂਮਾਰ : ਪ੍ਰਦਰਸ਼ਨਕਾਰੀ ਮ੍ਰਿਤਕਾ ਨੂੰ ਦਿੱਤੀ ਸ਼ਰਧਾਂਜਲੀ , ਰੋਸ ਮੁਜ਼ਾਹਰਿਆਂ ’ਚ ਹਿੱਸਾ ਲੈ ਰਹੇ ਹਜ਼ਾਰਾਂ ਲੋਕ 

TeamGlobalPunjab
2 Min Read

ਵਰਲਡ ਡੈਸਕ – ਫੌਜ ਦੇ ਰੋਕਣ ਦੇ ਬਾਵਜੂਦ ਮਿਆਂਮਾਰ ’ਚ ਪ੍ਰਦਰਸ਼ਨਕਾਰੀਆਂ ਦਾ ਉਤਸ਼ਾਹ ਘੱਟ ਨਹੀਂ ਹੋ ਰਿਹਾ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ’ਚ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਹੋਣ ਤੋਂ ਇੱਕ ਦਿਨ ਬਾਅਦ ਮਿਆਂਮਾਰ ਦੇ ਕਈ ਸ਼ਹਿਰਾਂ ’ਚ ਮੁੜ ਤੋਂ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਹਨ। ਆਂਗ ਸਾਂ ਸੂ ਕੀ ਦੀ ਸਰਕਾਰ ਦੇ ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਤੋਂ ਬਾਅਦ ਦੇਸ਼ ਦੀਆਂ ਸੜਕਾਂ ’ਤੇ ਹੋ ਰਹੇ ਰੋਸ ਮੁਜ਼ਾਹਰਿਆਂ ’ਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ ਤੇ ਇਨ੍ਹਾਂ ਪ੍ਰਦਰਸ਼ਨਾਂ ’ਚ ਪਹਿਲੀ ਮੌਤ ਮਯਾ ਥਵੇਟ ਥਵੇਟ ਖਿਨੇ ਨਾਂ ਦੀ ਲੜਕੀ ਦੀ ਹੋਈ ਸੀ। ਇਸ ਲੜਕੀ ਨੂੰ ਉਸ ਦੇ 20ਵੇਂ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਨੌਂ ਫਰਵਰੀ ਨੂੰ ਗੋਲੀ ਵੱਜੀ ਸੀ। ਉਸ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ।

 ਜਿਸ ਹਸਪਤਾਲ ’ਚ ਉਸ ਲੜਕੀ ਦੀ ਦੇਹ ਰੱਖੀ ਗਈ ਸੀ, ਉਸ ਦੇ ਬਾਹਰ ਕਰੀਬ ਇੱਕ ਹਜ਼ਾਰ ਲੋਕ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਇਕੱਠੇ ਹੋ ਗਏ। ਪਰ ਹਸਪਤਾਲ ’ਚ ਲੜਕੀ ਦੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਗਿਆ। ਜਦੋਂ ਲੜਕੀ ਦੀ ਲਾਸ਼ ਸੌਂਪੀ ਗਈ ਤਾਂ ਹਸਪਤਾਲ ਤੋਂ ਕਬਰਿਸਤਾਨ ਤੱਕ ਗੱਡੀਆਂ ਦਾ ਲੰਮਾ ਕਾਫਿਲਾ ਦੇਹ ਦੇ ਨਾਲ ਸੀ। ਤਕਰੀਬਨ ਇਕ ਹਜ਼ਾਰ ਲੋਕਾਂ ਨੇ ਸੜਕ ਕਿਨਾਰੇ ਖੜ੍ਹੇ ਹੋ ਕੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤਾ।

TAGGED: ,
Share this Article
Leave a comment