ਮਿਆਂਮਾਰ: ਸਾਬਕਾ ਰਾਜਦੂਤ ਦੀ ਮਦਦ ਨਾਲ ਰਿਹਾਅ ਹੋਏ ਅਮਰੀਕੀ ਪੱਤਰਕਾਰ ਡੈਨੀ

TeamGlobalPunjab
1 Min Read

ਬੈਂਕਾਕ: ਮਿਆਂਮਾਰ ’ਚ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਜੇਲ੍ਹ ਤੋਂ ਰਿਹਾਅ ਹੋ ਗਏ ਹਨ।

ਸੰਯੁਕਤ ਰਾਸ਼ਟਰ ਵਿਚ ਸਾਬਕਾ ਅਮਰੀਕੀ ਰਾਜਦੂਤ ਬਿਲ ਰਿਚਰਡਸਨ ਨੇ ਕਿਹਾ ਕਿ ਮਿਆਂਮਾਰ ਵਿਚ ਹਿਰਾਸਤ ’ਚ ਲਏ ਗਏ ਅਮਰੀਕੀ ਪੱਤਰਕਾਰ ਡੈਨੀ ਫੈਨਸਟਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਹ ਕਤਰ ਦੇ ਰਸਤੇ ਅਪਣੇ ਘਰ ਪਰਤ ਰਹੇ ਹਨ। ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਹੀ ਪ੍ਰਦਰਸ਼ਨ ਲਈ ਉਕਸਾਉਣ ਤੇ ਅੱਤਵਾਦ ਰੋਕੂ ਕਾਨੂੰਨ ਦੀ ਉਲੰਘਣਾ ’ਚ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸੰਯੁਕਤ ਰਾਸ਼ਟਰ ’ਚ ਅਮਰੀਕਾ ਦੇ ਰਾਜਦੂਤ ਰਹੇ ਬਿਲ ਰਿਚਰਡਸਨ ਨੇ ਸੋਮਵਾਰ ਨੂੰ ਦੱਸਿਆ, ‘ਮਿਆਂਮਾਰ ’ਚ ਫੈਨਸਟਰ ਨੂੰ ਮੇਰੇ ਹਵਾਲੇ ਕੀਤਾ ਗਿਆ। ਉਹ ਕਤਰ ਦੇ ਰਸਤੇ ਵਤਨ ਪਰਤਣਗੇ।

ਬੀਤੇ ਮਈ ਮਹੀਨੇ ’ਚ ਮਿਆਂਮਾਰ ਛੱਡਦੇ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫੈਨਟਰ ਨੂੰ ਭੜਕਾਊ ਜਾਣਕਾਰੀ ਫੈਲਾਉਣ ਸਮੇਤ ਕਈ ਦੋਸ਼ਾਂ ’ਚ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਪਾਇਆ ਗਿਆ ਸੀ।

Share This Article
Leave a Comment