ਨਵੀਂ ਦਿੱਲੀ: ਕਾਂਗਰਸ ਦਾ ਆਪਸੀ ਕਾਟੋ-ਕਲੇਸ਼ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਵੀ ਸਾਹਮਣੇ ਆ ਗਿਆ। ਦਰਅਸਲ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਟਵੀਟ ਕਰਦਿਆਂ ਲਿਖਿਆ ਕਿ, ‘ਮੈਂ ਸੰਸਦ ਦੇ ਚੱਲ ਰਹੇ ਸੈਸ਼ਨ ਕਾਰਨ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨਹੀਂ ਪਹੁੰਚ ਸਕਦਾ, ਇਸ ਟਵੀਟ `ਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟੈਗ ਕਰਦਿਆਂ ਵਿਅੰਗ ਕੱਸਿਆ ਕਿ ਮੇਰੀ ਪਾਰਟੀ ਦੇ ਵਿਧਾਇਕ ਹੁੰਦਿਆਂ ਵੀ ਸੀ.ਐੱਮ. ਚੰਨੀ ਨੇ ਸਹੁੰ ਚੁੱਕ ਸਮਾਗਮ `ਚ ਮੈਨੂੰ ਸੱਦਾ ਪੱਤਰ ਨਹੀਂ ਭੇਜਿਆ ਸੀ।’
ਗੌਰਤਲੱਬ ਹੈ ਕਿ ਸੂਬੇ `ਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਸਾਬਕਾ ਮੁਖ ਮੰਤਰੀ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜ਼ਿਮੇਵਾਰ ਠਹਿਰਾਇਆ ਜਾ ਰਿਹਾ ਹੈ। ਕਾਂਗਰਸੀ ਲੀਡਰ ਸਾਫ਼ ਤੌਰ ਤੇ ਕਹਿ ਰਹੇ ਹਨ ਦੋਹਾਂ ਲੀਡਰਾਂ ਦੀ ਆਪਸੀ ਲੜਾਈ ਪਾਰਟੀ ਦੀ ਹਾਰ ਦਾ ਕਾਰਨ ਬਣਿਆ।
I congratulate @BhagwantMann on being sworn in as Chief Minister
I thank him for inviting me to his swearing in .
Due to Parliament being in session I will not be able to make it .
It is ironic I was not invited to @CHARANJITCHANNI ‘s swearing in though he was one of my MLA’s pic.twitter.com/AyW91uNyYE
— Manish Tewari (@ManishTewari) March 16, 2022
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਕਾਂਗਰਸ ਹਾਈਕਮਾਨ 5 ਸੂਬਿਆਂ ’ਚ ਹੋਈ ਹਾਰ ਦਾ ਮੰਥਨ ਕਰ ਰਹੀ ਹੈ, ਅਤੇ ਬੀਤੇ ਕੱਲ੍ਹ ਪਾਰਟੀ ਵੱਲੋਂ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਮੰਗਿਆ ਗਿਆ ਸੀ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫ਼ਾ ਲਿਖਤੀ ਤੌਰ ’ਤੇ ਭੇਜ ਦਿੱਤਾ ਹੈ। ਉਥੇ ਹੀ ਤਿਵਾਰੀ ਦੀ ਇਸ ਟਵੀਟ ਬੰਬ ਨੇ ਕਾਂਗਰਸ ’ਚ ਚੱਲ ਰਹੀ ਅੰਦਰੂਨੀ ਲੜਾਈ `ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ।