ਲੰਡਨ ‘ਚ 17 ਸਾਲਾਂ ਸਿੱਖ ਨੌਜਵਾਨ ਦਾ ਕਤਲ, 4 ਦੋਸ਼ੀ ਗ੍ਰਿਫ਼ਤਾਰ

Rajneet Kaur
1 Min Read

ਨਿਊਜ਼ ਡੈਸਕ: ਲੰਡਨ ਦੇ ਹਾਊਂਸਲੋ ਖੇਤਰ ਵਿਚ ਇਕ ਮਾਮੁਲੀ ਝਗੜੇ ਤੋਂ ਬਾਅਦ ਸਿੱਖ ਨੌਜਵਾਨ ਦਾ ਕਤਲ ਕਰ ਦਿਤਾ ਗਿਆ। ਲੰਦਨ ਪੁਲਿਸ ਨੇ ਦੱਸਿਆ ਕਿ ਨੌਜਵਾਨ ਸਿੱਖ ਦੀ ਪਛਾਣ ਸਿਮਰਜੀਤ ਸਿੰਘ ਨਾਗਪਾਲ ਵਜੋਂ ਹੋਈ ਹੈ। ਸਿਮਰਜੀਤ ਦੀ ਹੱਤਿਆ ਦੇ ਮਾਮਲੇ ਵਿਚ ਇਕ ਬਜ਼ੁਰਗ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਨੂੰ ਹਿਰਾਸਤ ‘ਚ ਲਿਆ ਹੈ ਉਨ੍ਹਾਂ ਦੀ  ਉਮਰ 21, 27, 31 ਤੇ 71 ਸਾਲ ਦੱਸੀ ਗਈ ਹੈ।

ਪੁਲਿਸ ਨੇ ਕਿਹਾ ਕਿ ਉਹ 17 ਸਾਲਾ ਸਿਮਰਜੀਤ ਸਿੰਘ ਦੀ ਦੁਖਦ ਮੌਤ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਜਾਰੀ ਰੱਖਣਗੇ ਤੇ ਸਿੱਖ ਭਾਈਚਾਰੇ ਨੂੰ ਇਸ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਿਹਰੇ ਵਿਚ ਲਿਆਉਣ ਲਈ ਸਖਤ ਮਿਹਨਤ  ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ  ਇਸ ਸਿਲਸਿਲੇ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ  ਪੁੱਛਗਿਛ ਜਾਰੀ ਹੈ। ਉਨ੍ਹਾਂ ਕਿਹਾ ਜੇਕਰ  ਕਿਸੇ ਵੀ ਵਿਅਕਤੀ  ਕੋਲ ਇਸ ਬਾਰੇ ਜਾਣਕਾਰੀ ਹੋਵੇ ਕਿ ਘਟਨਾ ਕਿਵੇਂ ਵਾਪਰੀ ਜਾਂ ਜਿਸ ਨੇ ਵੀ ਘਟਨਾ ਨੂੰ ਆਪਣੇ ਫੋਨ, ਕੈਮਰੇ ਜਾਂ ਡੋਰਬੈੱਲ ਫੁਟੇਜ ਵਿਚ ਕੈਦ ਕੀਤਾ ਹੋਵੇ, ਉਹ ਪੁਲਿਸ ਦੀ ਮਦਦ ਕਰਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment