ਨਵੀਂ ਦਿੱਲੀ: ਅਬੂਧਾਬੀ ਵਿੱਚ ਖੇਡੇ ਗਏ ਆਈਪੀਐਲ ਮੁਕਾਬਲੇ ਦੌਰਾਨ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰੋਇਲ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੁੰਬਈ ਨੇ ਰਾਜਸਥਾਨ ਨੂੰ 57 ਦੌੜਾਂ ਨਾਲ ਹਰਾ ਦਿੱਤਾ ਹੈ। ਮੁੰਬਈ ਇੰਡੀਅਨਜ਼ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 193 ਬਣਾ ਕੇ ਰਾਜਸਥਾਨ 94 ਦੌੜਾਂ ਦਾ ਟੀਚਾ ਦਿੱਤਾ, ਪਰ ਰਾਜਸਥਾਨ ਦੀ ਟੀਮ 18.1 ਓਵਰਾਂ ਵਿੱਚ 136 ਦੌੜਾਂ ਬਣਾ ਕੇ ਆਊਟ ਹੋ ਗਈ।
ਮੁੰਬਈ ਵੱਲੋਂ ਜਸਪ੍ਰੀਤ ਬੁਮਰਾ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ ਜਸਪ੍ਰੀਤ ਨੇ ਚਾਰ ਓਵਰਾਂ ਵਿੱਚ ਵੀ ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਰਾਜਸਥਾਨ ਵੱਲੋਂ ਜੋਸ ਬਟਲਰ ਨੇ 70 ਦੌੜਾਂ ਬਣਾਈਆਂ। ਬਟਲਰ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਰਾਜਸਥਾਨ ਦੇ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੇ।
ਮੈਨ ਆਫ ਦ ਮੈਚ ਸੂਰਿਆ ਕੁਮਾਰ ਯਾਦਵ ਨੂੰ ਚੁਣਿਆ ਗਿਆ ਜਿਨ੍ਹਾਂ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਸੂਰਿਆ ਨੇ 11 ਚੌਕੇ ਅਤੇ ਦੋ ਛੱਕੇ ਲਗਾਏ। ਪਾਰੀ ਦੇ ਅੰਤ ਵਿੱਚ ਉਨ੍ਹਾਂ ਦਾ ਚੰਗਾ ਸਾਥ ਹਾਰਦਿਕ ਪਾਂਡਿਆਂ ਨੇ ਦਿੱਤਾ ਜਿਨ੍ਹਾਂ ਨੇ 19 ਗੇਂਦਾਂ ‘ਤੇ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 30 ਦੌੜਾਂ ਬਣਾਈਆਂ।