ਮੁਲਤਾਨੀ ਮਾਮਲਾ: ਸਾਬਕਾ DGP ਸੁਮੇਧ ਸੈਣੀ SIT ਦੇ ਸਾਹਮਣੇ ਹੋਏ ਪੇਸ਼

TeamGlobalPunjab
1 Min Read

ਮੁਹਾਲੀ: ਸਾਬਕਾ ਆਈਏਐਸ ਅਫਸਰ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੇ ਉਸ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਸੈਣੀ ਆਪਣੀ ਸਿਕਿਓਰਟੀ ਦੇ ਨਾਲ ਮਟੌਰ ਥਾਣੇ ਪੁੱਜੇ। ਸੈਣੀ ਨੂੰ ਐਸਐਚਓ ਰਾਜੀਵ ਕੁਮਾਰ ਖ਼ੁਦ ਗੇਟ ਤੱਕ ਲੈਣ ਆਏ। ਇਸ ਤੋਂ ਬਾਅਦ ਸੈਣੀ ਸਿੱਧਾ ਐਸਐਚਓ ਦੇ ਕਮਰੇ ‘ਚ ਗਏ ਜਿੱਥੇ ਐਸਆਈਟੀ ‘ਚ ਸ਼ਾਮਲ ਐਸਪੀ ਹਰਮਨਦੀਪ ਹੰਸ, ਡੀਐਸਪੀ ਬਿਕਰਮ ਬਰਾੜ, ਡੀਐਸਪੀ ਜਸਵਿੰਦਰ ਟਿਵਾਣਾ ਅਤੇ ਐਸਐਚਓ ਰਾਜੀਵ ਕੁਮਾਰ ਨੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ।

ਸੈਣੀ ਨਾਲ ਜਦੋਂ ਮੀਡੀਆ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਇਸ ਸਬੰਧੀ ਗੱਲ ਕਰਨਗੇ। ਦੱਸ ਦਈਏ ਇਸ ਤੋਂ ਪਹਿਲਾਂ ਐਸਆਈਟੀ ਸੈਣੀ ਨਾਲ ਮੁਲਤਾਨੀ ਮਾਮਲੇ ਵਿੱਚ 250 ਸਵਾਲ ਕਰ ਚੁੱਕੀ ਹੈ ਪਰ ਸੈਣੀ ਦੇ 5 ਜਵਾਬਾਂ ਨਾਲ ਐਸਆਈਟੀ ਸੰਤੁਸ਼ਟ ਨਹੀਂ ਹੋਈ ਸੀ।

ਇਸ ਲਈ ਉਨ੍ਹਾਂ ਨੂੰ ਦੁਬਾਰਾ ਪੁੱਛ ਗਿੱਛ ਲਈ ਨੋਟਿਸ ਭੇਜਿਆ ਗਿਆ ਸੀ ਸੋਮਵਾਰ ਨੂੰ ਵੀ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਮਟੌਰ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਸੀ ਥਾਣੇ ‘ਚ ਸ਼ਿਕਾਇਤ ਦੇਣ ਆਉਣ ਵਾਲਿਆਂ ਨੂੰ ਸ਼ਾਮ ਨੂੰ ਬੁਲਾਇਆ ਗਿਆ।

Share this Article
Leave a comment