ਸ਼ਮਸ਼ੇਰ ਦੂਲੋ ਨੇ ਪੰਜਾਬ ‘ਚ ਕਾਂਗਰਸ ਨੂੰ ਬਚਾਉਣ ਲਈ ਦਿੱਤੇ ‘ਖ਼ਾਸ’ ਸੁਝਾਅ

TeamGlobalPunjab
2 Min Read

 

ਪਾਰਟੀ ਨੂੰ ਬਚਾਉਣ ਲਈ ਸ਼ਮਸ਼ੇਰ ਦੁਲੋ ਵਲੋਂ ਪਾਰਟੀ ਢਾਂਚੇ ‘ਤੇ ‘ਸਰਜੀਕਲ ਸਟ੍ਰਾਈਕ’ ਕਰਨ ਦੀ ਮੰਗ

ਚੰਡੀਗੜ੍ਹ (ਬਿੰਦੂ ਸਿੰਘ) : ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਪਾਰਟੀ ਦੀ ਸੂਬਾ ਇਕਾਈ ‘ਚ ਚੱਲ ਰਹੀ ਬਗਾਵਤ ਨੂੰ ਖ਼ਤਮ ਕਰਨ ਲਈ ਪਾਰਟੀ ਤੇ ਸੰਗਠਨ ਦੇ ਢਾਂਚੇ ‘ਤੇ ‘ਸਰਜੀਕਲ ਸਟ੍ਰਾਈਕ’ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਦੂਲੋ ਨੇ ਕਾਂਗਰਸ ਹਾਈਕਮਾਨ ਤੋਂ ਕਰਦਿਆਂ ਕਿਹਾ ਕਿ “ਕਹਿਣ ਨੂੰ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਪਰ ਦਲਬਦਲੂ ਆ ਕੇ ਅਫਸਰਸ਼ਾਹੀ ਅਤੇ ਸਰਕਾਰ ਚਲਾ ਰਹੇ ਹਨ । ਇਹਨਾਂ ਦੂਜੀਆਂ ਪਾਰਟੀਆਂ ਤੋਂ ਆਏ ਦਲਬਦਲੂ ਹੀ ਹਾਵੀ ਹੋਵੇ ਪਏ ਹਨ, ਜਿਸ ਵਜ੍ਹਾ ਕਰਕੇ ਪਾਰਟੀ ਅੰਦਰ ਬਗਾਵਤ ਦਾ ਮਾਹੌਲ ਬਣਿਆ ਹੋਇਆ ਹੈ।”

ਦੂਲੋ ਨੇ ਕਿਹਾ ਕਿ ਪਾਰਟੀ ਅੰਦਰ ਆਮ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਚ ਲੋਕਾਂ ਨੇ ਅਕਾਲੀ ਭਾਜਪਾ ਨੂੰ ਲਾਂਭੇ ਕਰਕੇ ਕਾਂਗਰਸ ਪਾਰਟੀ ਨੂੰ ਸੱਤਾ ਦੀ ਵਾਗਡੋਰ ਦਿੱਤੀ। ਪਰ ਇਸ ਸਮੇਂ ਕਾਂਗਰਸ ਦੇ ਅੰਦਰ ਦੇ ਹਾਲਾਤਾਂ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਹਾਈਕਮਾਨ ਵਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਦਾ ਉਦੋਂ ਹੀ ਫਾਇਦਾ ਹੋਵੇਗਾ ਜੇਕਰ ਪਾਰਟੀ ਦੇ ਸੂਬਾਈ ਜਥੇਬੰਦਕ ਢਾਂਚੇ ‘ਚ ਤਬਦੀਲੀਆਂ ਲੈ ਕੇ ਆਈਆਂ ਜਾਣ।

ਦੂਲੋ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਕਈਆਂ ਦੀ ਪੀਣ ਨਾਲ ਮੌਤ ਹੋ ਗਈ । ਕਈ ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ ਪਰ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਕਾਲਰਸ਼ਿਪ ਘੋਟਾਲਾ ਮਾਮਲੇ ‘ਚ ਕਰੋੜਾਂ ਰੁਪਏ ਦਾ ਗਬਨ ਹੋਇਆ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ । ਉਹਨਾਂ ਸੁਝਾਅ ਦਿੱਤਾ ਕਿ ਜੇ ਸੂਬੇ ‘ਚ ਕਾਂਗਰਸ ਦੀ ਹੋ ਰਹੀ ਖ਼ਰਾਬ ਹਾਲਤ ਨੂੰ ਬਚਾਉਣਾ ਹੈ ਤੇ ਪਾਰਟੀ ਦੇ ਪੱਕੇ ਕਾਰਕੁੰਨਾਂ ਤੇ ਲੀਡਰਾਂ ਨੂੰ  ਨਾਲ ਜੋੜ ਕੇ ਰਖਿਆ ਜਾਵੇ ਤੇ ਦਲਬਦਲੂਆਂ ਨੂੰ ਪਾਸੇ ਕੀਤਾ ਜਾਵੇ।

Share This Article
Leave a Comment