ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਦਿੱਲੀ ’ਚ 1 ਨਵੰਬਰ ਤੋਂ ਮੁੜ ਖੁੱਲ੍ਹਣਗੇ ਸਾਰੇ ਸਕੂਲ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਵਿੱਚ ਕੋਵਿਡ-19 ਕਾਰਨ ਬੰਦ ਕੀਤੇ ਗਏ ਸਾਰੇ ਸਕੂਲ ਹੁਣ ਫਿਰ ਖੁੱਲ੍ਹਣ ਜਾ ਰਹੇ ਹਨ। ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦਿਆ ਨੇ ਕਿਹਾ ਕਿ 1 ਨਵੰਬਰ ਤੋਂ ਸਾਰੇ ਸਕੂਲ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਛਠ ਪੂਜਾ ਦੇ ਆਯੋਜਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।

ਸਿਸੋਦੀਆ ਨੇ ਡੀ.ਡੀ.ਐੱਮ.ਏ. ਦੀ ਬੈਠਕ ’ਚ ਦਿੱਲੀ ਦੇ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਸਾਰੀਆਂ ਜਮਾਤਾਂ ਲਈ ਕੁਝ ਸ਼ਰਤਾਂ ਨਾਲ ਇਕ ਨਵੰਬਰ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਖੁੱਲਣ ‘ਤੇ ਮਾਪਿਆਂ ਨੂੰ ਆਪਣੇ ਬੱਚੇ ਨੂੰ ਸਕੂਲ ਭੇਜਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਸਕੂਲ ਇਹ ਵੀ ਯਕੀਨੀ ਬਣਾਵੇਗਾ ਕਿ ਜਮਾਤ ’ਚ ਵਿਦਿਆਰਥੀਆਂ ਦੀ ਗਿਣਤੀ 50 ਫੀਸਦੀ ਤੋਂ ਵੱਧ ਨਾਂ ਹੋਵੇ। ਇਸ ਤੋਂ ਇਲਾਵਾ ਸਕੂਲ ਇਹ ਵੀ ਯਕੀਨੀ ਬਣਾਵੇਗਾ ਕਿ ਉਸਦੇ ਸਾਰੇ ਸਟਾਫ ਨੂੰ ਵੈਕਸੀਨ ਲੱਗ ਚੁੱਕੀ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਦੇ ਇਸ ਐਲਾਨ ਦਾ ਮਤਲਬ ਇਹ ਹੈ ਕਿ ਹੁਣ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਵੀ ਸਕੂਲ ਜਾ ਸਕਣਗੇ। ਮਾਰਚ 2020 ਵਿੱਚ ਜਿਵੇਂ ਹੀ ਕੋਰੋਨਾ ਨੇ ਦਸਤਕ ਦਿੱਤੀ ਸੀ ਸਕੂਲ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਜਨਵਰੀ 2021 ਵਿੱਚ 9ਵੀਂ ਤੋਂ 12ਵੀਂ ਦੇ ਬੱਚੀਆਂ ਲਈ ਕੁੱਝ ਸਕੂਲ ਖੋਲ੍ਹੇ ਗਏ ਸਨ, ਪਰ 8ਵੀਂ ਤੱਕ ਦੇ ਬੱਚੇ ਮਾਰਚ 2020 ਤੋਂ ਬਾਅਦ 1 ਨਵੰਬਰ ਤੋਂ ਪਹਿਲੀ ਵਾਰ ਸਕੂਲ ਜਾ ਸਕਣਗੇ।

Share this Article
Leave a comment