ਚੰਡੀਗੜ੍ਹ: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਨਵੇਂ ਸਾਲ ਦੇ ਪਵਿੱਤਰ ਮੌਕੇ ‘ਤੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿਚ ਪੁਜਾ ਕਰ ਸੂਬਾਵਾਸੀਆਂ ਦੀ ਆਰਥਕ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਨਵੇਂ ਸਾਲ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਰਾਜਪਾਲ ਨੇ ਮਾਤਾ ਮਨਸਾ ਦੇਵੀ ਦੇ ਚਰਣਾ ਵਿਚ ਪੂਜਾ ਕੀਤੀ ਅਤੇ ਕਿਹਾ ਕਿ ਹਰਿਆਂਣਾ ਸੂਬਾ ਆਰਥਕ ਤੇ ਸਮਾਜਿਕ ਖੇਤਰ ਦੇ ਨਾਲ ਸਿਹਤ, ਸਿਖਿਆ ਅਤੇ ਹੋਰ ਖੇਤਰਾਂ ਵਿਚ ਵਿਲੱਖਣ ਤਰੱਕੀ ਕਰੇ ਅਤੇ ਨਵੀਂ ਉਮੀਦਾਂ ਅਤੇ ਸੰਕਲਪਾਂ ਦੇ ਨਾਲ ਅੱਗੇ ਵਧੇ। ਉਨ੍ਹਾਂ ਨੇ ਕਿਹਾ ਕਿ ਨਵੈ ਸਾਲ ‘ਤੇ ਹਰਿਆਣਾ ਸਰਕਾਰ ਸੂਬੇ ਵਿਚ ਨਵੀਨਤਮ ਕਾਰਜ ਕਰਨ ਦਾ ਸੰਕਲਪ ਲੈਣ ਅਤੇ ਵਿਸ਼ੇਸ਼
ਕਰ ਖੇਤੀਬਾੜੀ, ਸਿੰਚਾਈ, ਸਵੈਰੁਜਗਾਰ ਖੇਤਰ ਵਿਚ ਵੀ ਪ੍ਰਗਤੀ ਕਰਨ ਤਾਂ ਜੋ ਸੂਬੇ ਦਾ ਹਰ ਨੌਜੁਆਨਾਂ ਨਵੀਂ ਸੋਚ ਅਤੇ ਉਮੰਗ ਦੇ ਨਾਲ ਅੱਗੇ ਗੱਧ ਸਕਣ। ਇੰਨ੍ਹਾਂ ਟੀਚੇ ਨੂੰ ਲੈ ਕੇ ਚੋਣ ਨਾਲ ਨਾਗਰਿਕਾਂ ਵਿਚ ਵੀ ਆਰਥਕ ਖੁਸ਼ਹਾਲੀ ਦਾ ਦੌਰ ਆਵੇਗਾ।
ਪੱਤਰਕਾਰਾਂ ਨਾਲ ਗਲਬਤਾ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਨਵੇਂ ਸਾਲ ‘ਤੇ ਅਸੀਂ ਇਹ ਪ੍ਰਣ ਲੈਣ ਕਿ ਕਿਸਾਨ ਅਤੇ ਗਰੀਬ ਲੋਕਾਂ ਦੇ ਉਥਾਨ ਲਈ ਕੰਮ ਕਰਨ ਤਾਂ ਜੋ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਵਧੇ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲਣ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਕਿਸਾਨ ਹਿੱਤਾਂ ਲਈ ਕਾਰਜ ਕਰਨਾ ਸੂਬੇ ਦੇ ਦੇਸ਼ ਵਿਚ ਆਰਥਕ ਸਫਲਤਾਂ ਦੇ ਦਰਵਾਜੇ ਖੋਲਣਾ ਹੈ। ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਸੰਕਲਪ ਲਿਆ ਹੈ। ਭਾਰਤ ਦੀ ਵਿਸ਼ਵ ਪੱਧਰ ‘ਤੇ ਆਰਥਕ ਖੇਤਰ ਵਿਚ ਵਿਲੱਖਣ ਵਾਧਾ ਯਕੀਨੀ ਹੋਵੇ ਅਤੇ ਆਮ ਨਾਗਰਿਕਾਂ ਦੀ ਇਸ ਵਿਚ ਅਹਿਮ ਭਾਗੀਦਾਰੀ ਦੀ ਮਗਲਕਾਮਨਾ ਕਰਦੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਜਨਤਾ ਦੇ ਹਿੱਤਾਂ ਅਤੇ ਆਪਸੀ ਭਾਈਚਾਰੇ ਦੀ ਪ੍ਰਬਲ ਭਾਵਨਾ ਦੇ ਨਾਲ ਕੰਮ ਕਰ ਰਹੇ ਹਨ।
ਰਾਜਪਾਲ ਨੇ ਕਿਹਾ ਕਿ ਨਵੇਂ ਸਾਲ ਵਿਚ ਵਿਸ਼ੇਸ਼ਕਰ ਖੇਤੀਬਾੜੀ ਖੇਤਰ ਦਾ ਸੰਕਲਪ ਕਿਸਾਨਾਂ ਦੀ ਉਨਤੀ ਦੇ ਦਰਵਾਜੇ ਖੋਲੇਗਾ ਅਤੇ ਇਸ ਤੋਂ ਹਰ ਨਾਗਰਿਕ ਦੇ ਜੀਵਨ ਵਿਚ ਖੁਸ਼ਹਾਲੀ ਦਾ ਦੌਰ ਆਵੇਗਾ।