6 ਸਾਲਾ ਬੱਚੇ ਨੇ ਅਧਿਆਪਕ ਨੂੰ ਮਾਰੀ ਗੋਲੀ, ਮਾਂ ਨੂੰ ਭੁਗਤਣੀ ਪਵੇਗੀ ਸਜ਼ਾ

Prabhjot Kaur
2 Min Read

ਨਿਊਜ਼ ਡੈਸਕ: ਵਰਜੀਨੀਆ ਤੋਂ ਇੱਕ ਅਜੀਬੋ-ਗਰੀਬ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਕਿ ਕੋਈ ਵੀ ਹੈਰਾਨ ਹੋ ਜਾਵੇਗਾ। ਅਸਲ ‘ਚ ਇੱਥੇ 6 ਸਾਲ ਦੇ ਇੱਕ ਵਿਦਿਆਰਥੀ ਨੇ ਕਲਾਸ ‘ਚ ਆਪਣੇ ਅਧਿਆਪਕ ਨੂੰ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਪਰ ਹੁਣ ਜਾਂਚ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਬੱਚੇ ਦੀ ਬਜਾਏ ਮਾਂ ਦੇ ਖਿਲਾਫ ਅਦਾਲਤ ‘ਚ ਸੁਣਵਾਈ ਸ਼ੁਰੂ ਹੋ ਗਈ ਹੈ।

ਜੀ ਹਾਂ ਇਹ ਕੇਸ 6 ਸਾਲਾ ਵਿਦਿਆਰਥੀ ਦੀ ਬਜਾਏ ਉਸ ਦੀ ਮਾਂ ਡੇਜਾ ਟੇਲਰ ਖਿਲਾਫ ਚੱਲੇਗਾ। ਇਸ ਅਹਿਮ ਮਾਮਲੇ ਦਾ ਫੈਸਲਾ ਅਦਾਲਤ ਨੇ ਬੀਤੇ ਦਿਨੀਂ ਜਾਂਚ ਏਜੰਸੀਆਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਲਿਆ। ਇਹ ਉਹੀ ਮਾਮਲਾ ਹੈ, ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋਈ ਹੈ, 6 ਜਨਵਰੀ ਨੂੰ 6 ਸਾਲ ਦਾ ਬੱਚਾ ਚੋਰੀ-ਚੋਰੀ ਆਪਣੇ ਘਰ ‘ਚ ਰੱਖੀ ਹੈਂਡਗੰਨ ਨੂੰ ਬੈਗ ‘ਚ ਪਾ ਕੇ ਸਕੂਲ ਲੈ ਗਿਆ ਸੀ।

ਰਿਪੋਰਟਾਂ ਮੁਤਾਬਕ ਵਰਜੀਨੀਆ ਸਥਿਤ ਐਲੀਮੈਂਟਰੀ ਸਕੂਲ ਵਿਚ ਬੱਚੇ ਨੇ ਕਲਾਸ ਰੂਮ ਦੇ ਅੰਦਰ ਅਧਿਆਪਕ ‘ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਅਧਿਆਪਕ ਗੰਭੀਰ ਜ਼ਖਮੀ ਹੋ ਗਿਆ। ਹਾਲਾਂਕਿ ਇਲਾਜ ਤੋਂ ਬਾਅਦ ਅਧਿਆਪਕ ਦੀ ਜਾਨ ਬਚ ਗਈ। ਉਸ ਮਾਮਲੇ ਦੀ ਜਾਂਚ ਤੋਂ ਬਾਅਦ ਸਥਾਨਕ ਪੁਲਿਸ ਅਤੇ ਹੋਰ ਸਹਿਯੋਗੀ ਜਾਂਚ ਏਜੰਸੀਆਂ ਨੇ ਬੱਚੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਬਾਅਦ ਵਿਚ ਜਿਵੇਂ ਹੀ ਇਹ ਅਦਾਲਤ ‘ਚ ਪਹੁੰਚਿਆ ਤਾਂ ਮਾਮਲਾ ਗਰਮਾ ਗਿਆ।

ਡੇਜਾ ਟੇਲਰ ‘ਤੇ ਮੁਕੱਦਮਾ ਚਲਾਇਆ ਗਿਆ ਹੈ ਕਿ ਉਸ ਨੇ ਆਪਣੇ ਨਾਮ ‘ਤੇ ਖਰੀਦਿਆ ਹਥਿਆਰ ਰੱਖਣ ‘ਚ ਲਾਪਰਵਾਹੀ ਵਰਤੀ ਸੀ, ਜਿਸ ਕਾਰਨ ਸਕੂਲ ਅਧਿਆਪਕਾ ਦੀ ਜਾਨ ਖਤਰੇ ‘ਚ ਪੈ ਗਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment