ਅੰੰਮ੍ਰਿਤਸਰ: ਲਾਕਡਾਊਨ ਤੋਂ ਬਾਅਦ ਪਾਕਿਸਤਾਨ ‘ਚ ਫਸੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਵਤਨ ਭੇਜਣ ਲਈ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਨੇ ਤਿਆਰੀ ਕਰ ਲਈ ਹੈ। ਭਾਰਤੀ ਦੂਤਾਵਾਸ ਨੇ ਉਨ੍ਹਾਂ ਸਾਰੇ ਭਾਰਤੀਆਂ ਦੇ ਦਸਤਾਵੇਜ਼ ਇਕੱਠੇ ਸ਼ੁਰੂ ਕਰ ਦਿੱਤੇ ਹਨ , ਜਿਨ੍ਹਾਂ ਨੇ ਲਾਕਡਾਉਨ ਦੇ ਦੌਰਾਨ ਵਤਨ ਜਾਣ ਲਈ ਦੂਤਾਵਾਸ ਨੂੰ ਗੁਹਾਰ ਲਗਾਈ ਹੈ।
ਪਾਕਿਸਤਾਨ ਵਿੱਚ ਫਸੇ ਪੰਜਾਬ ਦੇ ਵੀ ਕੁੱਝ ਲੋਕ ਹਨ, ਇਨ੍ਹਾਂ ਨੇ ਹੁਣੇ ਕੁੱਝ ਦਿਨ ਪਹਿਲਾਂ ਵੀਡੀਓ ਜ਼ਰਿਏ ਕੇਂਦਰ ਸਰਕਾਰ ਤੋਂ ਮਦਦ ਮੰਗੀ ਸੀ। ਇਹ ਲੋਕ ਦੋ ਮਹੀਨੇ ਤੋਂ ਪਾਕਿਸਤਾਨ ਵਿੱਚ ਫਸੇ ਹਨ। ਹੁਣ ਪੈਸੇ ਅਤੇ ਦਵਾਈਆਂ ਵੀ ਖਤਮ ਹੋ ਚੁੱਕੀਆਂ ਹਨ। ਗੁਹਾਰ ਲਗਾਉਂਦੇ ਹੋਏ ਇਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਵਤਨ ਵਾਪਸੀ ਲਈ ਅਟਾਰੀ ਸਰਹੱਦ ਨੂੰ ਖੋਲ੍ਹਿਆ ਜਾਵੇ।
ਇਨ੍ਹਾਂ ‘ਚੋਂ ਇੱਕ ਪੰਜਾਬ ਦੇ ਸੰਗਰੂਰ ਦੇ ਰਹਿਣ ਵਾਲੇ ਹਨ। ਉਹ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਪਾਕਿਸਤਾਨ ਗਏ ਸਨ ਅਤੇ ਉੱਥੇ ਹੀ ਫਸੇ ਗਏ, ਇੱਕ ਪਤੀ-ਪਤਨੀ ਲੁਧਿਆਣਾ ਦੇ ਹਨ। ਇਸੇ ਤਰ੍ਹਾਂ ਪਾਕਿਸਤਾਨ ਵਿੱਚ ਇਸਲਾਮਿਕ ਸਿੱਖਿਆ ਲਈ ਗਏ ਕਸ਼ਮੀਰੀ ਵਿਦਿਆਰਥੀ ਵੀ ਪਰਤਣਗੇ। ਜਾਣਕਾਰੀ ਅਨੁਸਾਰ ਇਹ ਸਾਰੇ ਭਾਰਤੀ ਅਟਾਰੀ – ਵਾਘਹਾ ਸਰਹੱਦ ਦੇ ਰਸਤਿਓਂ ਵਤਨ ਪਰਤਣਗੇ।