ਚੰਡੀਗੜ੍ਹ ਹਵਾਈ ਅੱਡੇ ਦੀ ਵਧੇਗੀ ਸ਼ਾਨ, ਮਿਲਣਗੀਆਂ ਹੋਰ ਕੌਮਾਂਤਰੀ ਫਲਾਈਟਾਂ

TeamGlobalPunjab
1 Min Read

ਚੰਡੀਗੜ੍ਹ : ਅਨਲੌਕ-4 ਦੇ ਐਲਾਨ ਤੋਂ ਬਾਅਦ ਹੁਣ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਚੰਡੀਗੜ੍ਹ ਦੇ ਹਵਾਈ ਅੱਡੇ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਹਰਦੀਪ ਪੁਰੀ ਨੇ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।

ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਣ ਦੇ ਨਾਲ ਚੰਡੀਗੜ੍ਹ ਹਵਾਈ ਅੱਡੇ ਦੇ ਰਨਵੇਅ ਸਮੇਤ ਹਰ ਤਰ੍ਹਾਂ ਦੀ ਤਕਨੀਕੀ ਬਰੀਕੀ ਪਰਖਣ ਉਪਰੰਤ ਇਸ ‘ਤੇ ਹੋਣ ਵਾਲੇ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ।

ਕੋਰੋਨਾ ਵਾਇਰਸ ਕਰਕੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਤੇ ਹਾਲ ਦੀ ਘੜੀ ਬਰੇਕ ਲਗਾਈ ਹੋਈ ਹੈ। ਪਰ ਡੋਮੈਸਟਿਕ ਫਲਾਈਟ ਲਗਾਤਾਰ ਭਰੀਆਂ ਜਾ ਰਹੀਆਂ ਹਨ।

ਜਿਸ ਤਹਿਤ ਚੰਡੀਗੜ੍ਹ ਹਵਾਈ ਅੱਡੇ ਤੋਂ ਵੀ ਘਰੇਲੂ ਉਡਾਣਾਂ ਉੱਡ ਰਹੀਆਂ ਹਨ ਤੇ ਬਹੁਤ ਜਲਦ ਚੰਡੀਗੜ੍ਹ ਨੂੰ ਹੋਰ ਕੌਮਾਂਤਰੀ ਫਲਾਈਟਾਂ ਮਿਲਣ ਜਾ ਰਹੀਆਂ ਹਨ।

Share this Article
Leave a comment