ਮੁਹਾਲੀ, (ਦਰਸ਼ਨ ਸਿੰਘ ਖੋਖਰ ): ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਕੂਲ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੋ ਵੱਡੀ ਰਾਹਤ ਦਿੱਤੀ ਗਈ ਹੈ ਉਸ ਦੀ ਖੁਸ਼ੀ ਵਜੋਂ ਮਾਪਿਆਂ ਨੇ ਮਿਠਾਈਆਂ ਵੰਡੀਆਂ ਅਤੇ ਢੋਲ ਢਮੱਕਾ ਕੀਤਾ।
ਮੁਹਾਲੀ ਸ਼ਹਿਰ ਦੇ ਅਲੱਗ ਅਲੱਗ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਮੁਹਾਲੀ ਦੇ ਇੱਕ ਪਾਰਕ ਵਿੱਚ ਇਕੱਠੇ ਹੋਏ ਜਿਥੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਗਈ ।
ਮਾਪਿਆਂ ਵੱਲੋਂ ਹਾਈ ਕੋਰਟ ਵਿੱਚ ਅਰਜ਼ੀ ਲਗਾਉਣ ਵਾਲੇ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਜਦੋਂ ਵਿਦਿਆਰਥੀਆਂ ਦੇ ਮਾਪੇ ਵਿੱਤੀ ਤੌਰ ‘ਤੇ ਪ੍ਰੇਸ਼ਾਨ ਹਨ ਤਾਂ ਹਾਈਕੋਰਟ ਦਾ ਫੀਸਾਂ ਨੂੰ ਲੈ ਕੇ ਆਇਆ ਫ਼ੈਸਲਾ ਬਹੁਤ ਲਾਭਦਾਇਕ ਹੈ। ਕਿਉਂਕਿ ਹੁਣ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੇਵਲ ਉਨ੍ਹਾਂ ਸਕੂਲਾਂ ਨੂੰ ਟਿਊਸ਼ਨ ਫੀਸ ਦੇਣੀ ਪਵੇਗੀ ਜੋ ਲਗਾਤਾਰ ਆਨਲਾਈਨ ਕਲਾਸਾਂ ਲਗਾਉਂਦੇ ਹਨ। ਹੁਣ ਸਕੂਲਾਂ ਦੇ ਸਕੂਲਾਂ ‘ਤੇ ਮਨਮਾਨੀ ਫੀਸ ਵਸੂਲਣ ‘ਤੇ ਰੋਕ ਲੱਗ ਗਈ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਪਹਿਲਾਂ ਸਕੂਲਾਂ ਵਾਲੇ ਧੱਕੇ ਨਾਲ ਫੀਸਾਂ ਵਸੂਲਦੇ ਸਨ ਜਿਸ ਕਾਰਨ ਬਹੁਤੇ ਮਾਪਿਆਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਹਾਈਕੋਰਟ ਦੇ ਡਬਲ ਬੈਂਚ ਦੇ ਇਸ ਫੈਸਲੇ ਨਾਲ ਹੁਣ ਮਾਪਿਆਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ।