ਮੋਹਾਲੀ: ਮੋਹਾਲੀ ਦੇ ਫੇਜ਼-3-ਏ ‘ਚ ਇਕ ਵਿਅਕਤੀ ਨੇ ਕੁੱਤੇ ਦੀ ਨਕਲ ਕਰਨ ‘ਤੇ ਇਕ ਮਾਸੂਮ ਪੰਜ ਸਾਲਾ ਬੱਚੇ ਨੂੰ 8 ਤੋਂ 10 ਵਾਰ ਥੱਪੜ ਮਾਰ ਮਾਰ ਦਿੱਤੇ।ਐਨਾ ਹੀ ਨਹੀਂ ਬੱਚੇ ਧੱਕਾ ਮਾਰਕੇ ਉਸਦੀ ਛਾਤੀ ਤੇ ਪੈਰ ਨਾਲ ਹਮਲਾ ਵੀ ਕੀਤਾ। ਜਾਣਕਾਰੀ ਅਨੁਸਾਰ ਬੱਚਾ ਆਪਣੇ ਦੋਸਤ ਨਾਲ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਇਕ ਵਿਅਕਤੀ ਆਪਣੇ ਕੁੱਤੇ ਨਾਲ ਸੜਕ ‘ਤੇ ਖੜ੍ਹਾ ਸੀ। ਬੱਚਾ ਕੁੱਤੇ ਦੀ ਨਕਲ ਕਰਨ ਲੱਗਾ। ਵਿਅਕਤੀ ਨੂੰ ਲੱਗਿਆ ਕਿ ਉਹ ਉਸਨੂੰ ਦੇਖ ਕੇ ਕਰ ਰਿਹਾ ਹੈ ਤਾਂ ਉਸਨੇ ਗੁੱਸੇ ‘ਚ ਆ ਕੇ ਉਸਨੂੰ ਮਾਰਨਾ ਸ਼ੂਰੂ ਕਰ ਦਿਤਾ।
ਬੱਚੇ ਦੇ ਪਿਤਾ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਇਹ ਮਾਮਲਾ 29 ਅਗਸਤ ਦਾ ਹੈ। ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਆਰਗੇਨਾਈਜੇਸ਼ਨ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਦੱਸ ਦੇਈਏ ਕਿ ਦੋਸ਼ੀ ਨੌਜਵਾਨ ਦੇ ਮਾਤਾ-ਪਿਤਾ ਦੋਵੇਂ ਸੇਵਾਮੁਕਤ ਡਾਕਟਰ ਹਨ। ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਦੋਂਕਿ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਗੁਆਂਢੀਆਂ ਨੇ ਦੱਸਿਆ ਕਿ ਸਾਡੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਵਿਅਕਤੀ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਦੋਸ਼ੀ ਦੀ ਆਪਣੇ ਮਾਤਾ ਪਿਤਾ ਨਾਲ ਵੀ ਨਹੀਂ ਬਣਦੀ ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਟੌਰ ਥਾਣਾ ਇੰਚਾਰਜ ਅਮਨਦੀਪ ਸਿੰਘ ਤ੍ਰਿਖਾ ਨੇ ਦੱਸਿਆ ਕਿ ਅਮਰੀਕ ਸਿੰਘ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਿਕਾਇਤ ਮਿਲਣ ‘ਤੇ ਅਸੀਂ ਸੀ.ਸੀ.ਟੀ.ਵੀ. ਮਾਮਲਾ ਦਰਜ ਕਰ ਲਿਆ ਹੈ । 40 ਸਾਲਾ ਦੋਸ਼ੀ ਜਹਾਨ ਪ੍ਰੀਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।