ਮੁਹਾਲੀ: ਡੇਰਾਬਸੀ ਤਹਿਸੀਲ ਵਿਚਲੇ ਪਿੰਡ ਜਵਾਹਰਪੁਰ ਵਿਖੇ ਦੋ ਹੋਰ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਰੀਜ਼ਾ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਹੁਣ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 50 ਹੋ ਗਈ ਹੈ।
ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਅੱਜ ਕੋਰੋਨਾ ਪੀਡ਼ੀਤਾਂ ਦੀ ਗਿਣਤੀ ਵਧਕੇ 150 ਤੋਂ ਪਾਰ ਹੋ ਗਈ । ਇਹਨਾਂ ਵਿਚੋਂ 11 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਦੋਂ ਕਿ 20 ਲੋਕ ਠੀਕ ਵੀ ਹੋਏ ਹਨ। ਮੁਹਾਲੀ ਜਿਲ੍ਹੇ ਦਾ ਜਵਾਹਰਪੁਰ ਇਲਾਕਾ ਰਾਜ ਵਿੱਚ ਕੋਰੋਨਾ ਵਾਇਰਸ ਦਾ ਸਭਤੋਂ ਬਹੁਤ ਹਾਟਸਪਾਟ ਬਣਦਾ ਜਾ ਰਿਹਾ ਹੈ।