ਮੁਹਾਲੀ ‘ਚ 6 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ, ਜ਼ਿਲ੍ਹੇ ‘ਚ ਕੁੱਲ 36 ਪਾਜ਼ਿਟਿਵ

TeamGlobalPunjab
1 Min Read

ਮੁਹਾਲੀ: ਜ਼ਿਲਾ ਮੁਹਾਲੀ ਦੇ ਡੇਰਾਬਸੀ ਹਲਕੇ ਵਿਚਲੇ ਪਿੰਡ ਜਵਾਹਰਪੁਰ ਵਿਚ 6 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 6 ਸੈਂਪਲਾਂ ਦੀ ਰਿਪੋਰਟ ਆ ਗਈ ਤੇ ਇਹ ਪਾਜ਼ਿਟਿਵ ਹਨ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ ਦੇ ਕੇਸਾਂ ਦੀ ਗਿਣਤੀ 36 ਹੋ ਗਈ ਹੈ। ਉਹਨਾਂ ਦੱਸਿਆ ਕਿ ਹਰ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਰਹੇ 25 ਤੋਂ 55 ਵਿਅਕਤੀਆਂ ਦੀ ਸ਼ਨਾਖਤ ਕਰ ਕੇ ਟੈਸਟਿੰਗ ਕੀਤੀ ਗਈ ਹੈ।

ਉੱਥੇ ਹੀ ਬੀਤੀ ਦੇਰ ਰਾਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਪੀੜਤ ਮੋਹਣ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦਿਤੀ ਗਈ। ਦੱਸ ਦਈਏ ਬੀਤੇ ਦਿਨੀਂ ਉਕਤ ਮਰੀਜ਼ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ‘ਚ ਦਾਖਲ ਸੀ। ਇਸਦੇ ਨਾਲ ਹੀ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆ ਗਿਣਤੀ 9 ਹੋ ਗਈ ਹੈ।

Share This Article
Leave a Comment