ਵਿਦੇਸ਼ ਤੋਂ ਵਾਪਸ ਆਉਂਦੇ ਹੀ ਮੋਦੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਘਰ ਪੁੱਜੇ। ਮੰਗਲਵਾਰ ਸਵੇਰੇ ਪ੍ਰਧਾਨਮੰਤਰੀ ਦਿੱਲੀ ਦੀ ਕੈਲਾਸ਼ ਕਲੋਨੀ ਸਥਿਤ ਉਨ੍ਹਾਂ ਦੇ ਘਰ ਪੁੱਜੇ ਤੇ ਅਰੁਣ ਜੇਤਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਇੱਥੇ ਅਰੁਣ ਜੇਤਲੀ ਦੀ ਪਤਨੀ, ਧੀ ਤੇ ਪੁੱਤਰ ਨਾਲ ਮੁਲਾਕਾਤ ਕੀਤੀ ਤੇ ਆਪਣੇ ਦੋਸਤ ਤੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।
Modi pays tribute
ਜ਼ਿਕਰਯੋਗ ਹੈ ਕਿ ਲੰਬੀ ਬੀਮਾਰੀ ਤੋਂ ਬਾਅਦ 23 ਅਗਸਤ ਨੂੰ ਅਰੁਣ ਜੇਤਲੀ ਦਾ ਏਮਜ਼ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ ਤੇ ਫ਼ਰਾਂਸ ਦੇ ਦੌਰੇ ‘ਤੇ ਹੋਣ ਕਾਰਨ ਪ੍ਰਧਾਨ ਮੰਤਰੀ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਨਹੀਂ ਹੋ ਸਕੇ।

ਇੱਥੇ ਦੱਸ ਦੇਈਏ ਪ੍ਰਧਾਨਮੰਤਰੀ ਮੋਦੀ ਸੋਮਵਾਰ ਦੇਰ ਰਾਤ ਨੂੰ ਹੀ ਦੌਰੇ ਤੋਂ ਵਾਪਸ ਦਿੱਲੀ ਪਰਤੇ ਸਨ ਤੇ ਹੁਣ ਅੱਜ ਸਵੇਰੇ ਉਹ ਅਰੁਣ ਜੇਤਲੀ ਦੇ ਪਰਿਵਾਰ ਨੂੰ ਮਿਲਣ ਪੁੱਜੇ। ਨਰਿੰਦਰ ਮੋਦੀ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਰੁਣ ਜੇਤਲੀ ਦੇ ਘਰ ਪੁੱਜੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।
Modi pays tribute
ਇਸ ਤੋਂ ਪਹਿਲਾਂ ਮੋਦੀ ਨੇ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਤੇ ਉਨ੍ਹਾਂ ਦੇ ਬੇਟੇ ਰੋਸ਼ਨ ਨਾਲ ਗੱਲ ਕੀਤੀ ਤੇ ਦੁੱਖ ਪ੍ਰਗਟਾਇਆ। ਜੇਤਲੀ ਦੇ ਪਰਿਵਾਰ ਨੇ ਪੀਐੱਮ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਆਪਣਾ ਵਿਦੇਸ਼ੀ ਦੌਰਾ ਰੱਦ ਨਹੀਂ ਕਰਨਾ ਚਾਹੀਦਾ ਹੈ। ਇਹੀ ਕਾਰਨ ਰਿਹਾ ਕਿ ਪ੍ਰਧਾਨਮੰਤਰੀ ਤੁਰੰਤ ਵਿਦੇਸ਼ ਤੋਂ ਵਾਪਸ ਨਹੀਂ ਆਏ।
Modi pays tribute
ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਦਾ ਇਹ ਦੌਰਾ ਕੂਟਨੀਤਕ ਤੌਰ ’ਤੇ ਭਾਰਤ ਲਈ ਕਾਫ਼ੀ ਅਹਿਮ ਰਿਹਾ। ਇਕ ਪਾਸੇ ਜਿੱਥੇ ਯੂਏਈ ਤੇ ਬਹਿਰੀਨ ’ਚ ਸਨਮਾਨ ਮਿਲਿਆ, ਉੱਥੇ ਹੀ ਦੂਸਰੇ ਪਾਸੇ ਫ਼ਰਾਂਸ ’ਚ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੌਰਾਨ ਪੂਰੀ ਦੁਨੀਆ ਸਾਹਮਣੇ ਉਨ੍ਹਾਂ ਨੇ ਕਸ਼ਮੀਰ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਦਿੱਤੀ।

Share this Article
Leave a comment