ਭੀਖ ਮੰਗ ਕੇ ਲੋਕਾਂ ਦੀ ਸਹਾਇਤਾ ਕਰਨ ਵਾਲੇ ਰਾਜੂ ਦੇ ਮੁਰੀਦ ਹੋਏ ਮੋਦੀ

TeamGlobalPunjab
2 Min Read

ਪਠਾਨਕੋਟ/ਨਵੀਂ ਦਿੱਲੀ: ਪ੍ਰਧਾਨਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਉਸ ਰਾਜੂ ਨਾਮ ਦੇ ਵਿਅਕਤੀ ਦਾ ਜ਼ਿਕਰ ਕੀਤਾ ਜੋ ਆਪਣੇ ਭਲਾਈ ਕਾਰਜਾਂ ਕਾਰਨ ਚਰਚਾ ਵਿੱਚ ਰਹੇ ਹਨ। ਰਾਜੂ ਨੇ ਕੋਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਕਰ ਮਨੁੱਖਤਾ ਦੀ ਸ਼ਾਨਦਾਰ ਮਿਸ਼ਾਲ ਪੇਸ਼ ਕੀਤੀ ਹੈ। ਇਹੀ ਵਜ੍ਹਾ ਰਹੀ ਹੈ ਕਿ ਪ੍ਰਧਾਨਮੰਤਰੀ ਮੋਦੀ ਨੇ ਰਾਜੂ ਵਾਰੇ ਪੂਰੇ ਦੇਸ਼ ਨੂੰ ਦੱਸਿਆ।

ਰਾਜੂ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਹਨ ਉਹ ਅਪਾਹਿਜ ਹਨ ਅਤੇ ਭੀਖ ਮੰਗਦੇ ਹਨ। ਭੀਖ ਤੋਂ ਮਿਲਣ ਵਾਲੇ ਪੈਸਿਆਂ ਨੂੰ ਰਾਜੂ ਲੋਕਾਂ ਦੀ ਸਹਾਇਤਾ ਵਿੱਚ ਖਰਚ ਕਰਦੇ ਹਨ। ਭੀਖ ਦੇ ਪੈਸਿਆਂ ਨਾਲ ਰਾਜੂ ਨੇ ਹੁਣ ਤੱਕ 100 ਤੋਂ ਜ਼ਿਆਦਾ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਅਤੇ 2500 ਤੋਂ ਜ਼ਿਆਦਾ ਲੋਕਾਂ ਵਿੱਚ ਮਾਸਕ ਵੀ ਵੰਡ ਚੁੱਕੇ ਹਨ।

ਰਾਜੂ ਵਹੀਲਚੇਅਰ ‘ਤੇ ਦਿਨ ਭਰ ਭੀਖ ਮੰਗ ਕੇ ਆਪਣੇ ਕੋਲ ਸਿਰਫ ਓਨਾ ਰੱਖਦੇ ਹਨ ਜਿੰਨੇ ਵਿੱਚ ਉਨ੍ਹਾਂ ਦਾ ਗੁਜ਼ਾਰਾ ਹੋ ਜਾਂਦਾ ਹੈ। ਬਾਕੀ ਸਭ ਉਹ ਦੂੱਜੇ ਲੋਕਾਂ ਵਿੱਚ ਵੰਡ ਦਿੰਦੇ ਹਨ। ਉਥੇ ਹੀ , ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਪੈਸਾ ਭਲਾਈ ਦੇ ਕੰਮਾਂ ਵਿੱਚ ਲਗਣਾ ਹੈ ਤਾਂ ਲੋਕ ਰਾਜੂ ਨੂੰ ਖੁੱਲੇ ਦਿਲ ਨਾਲ ਪੈਸੇ ਵੀ ਦਿੰਦੇ ਹਨ।

ਰਾਜੂ ਰੋਜ਼ਾਨਾ ਪਠਾਨਕੋਟ ਦੀਆਂ ਸੜਕਾਂ ‘ਤੇ ਆਪਣੀ ਵਹੀਲਚੇਅਰ ‘ਤੇ ਬੈਠਕ ਨਿਕਲ ਪੈਂਦੇ ਹਨ। ਇਸ ਦੌਰਾਨ ਰਾਜੂ ਲੋਕਾਂ ਵਿੱਚ ਮਾਸਕ ਅਤੇ ਰਾਸ਼ਨ ਵੰਡਦੇ ਹਨ । ਲੋਕਾਂ ਨੂੰ ਘਰ ‘ਚ ਰਹਿਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।  ਰਾਜੂ ਕਹਿੰਦੇ ਹਨ ਕਿ ਲੋਕ ਬਹੁਤ ਪੈਸਾ ਦਿੰਦੇ ਹਨ , ਉਹ ਪੈਸੇ ਜੋੜਦੇ ਹਨ ਅਤੇ ਮੌਕਾ ਮਿਲਦੇ ਹੀ ਜ਼ਰੂਰਤਮੰਦਾਂ ‘ਤੇ ਖਰਚ ਕਰ ਦਿੰਦੇ ਹਨ।

- Advertisement -

Share this Article
Leave a comment