ਕੋਲਕਾਤਾ: ਪੱਛਮ ਬੰਗਾਲ ਵਿੱਚ ਚੱਕਰਵਾਤੀ ਤੂਫਾਨ ਅਮਫਾਨ ਦੀ ਵਜ੍ਹਾ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਪਿਛਲੇ 283 ਸਾਲ ਵਿੱਚ ਆਇਆ ਇਹ ਸਭ ਤੋਂ ਭਿਆਨਕ ਤੂਫਾਨ ਹੈ। ਇਸ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਮਫਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਸਰਵੇਖਣ ਤੋਂ ਬਾਅਦ ਪੀਐਮ ਮੋਦੀ ਨੇ ਪੱਛਮ ਬੰਗਾਲ ਲਈ 1000 ਕਰੋੜ ਰੁਪਏ ਦੀ ਸ਼ੁਰੂਆਤੀ ਮਦਦ ਦਾ ਐਲਾਨ ਕੀਤਾ ਹੈ , ਇਸ ਤੋਂ ਇਲਾਵਾ ਜਲਦ ਹੀ ਕੇਂਦਰ ਦੀ ਇੱਕ ਟੀਮ ਰਾਜ ਵਿੱਚ ਆ ਕੇ ਵਿਸਥਾਰ ਨਾਲ ਸਰਵੇ ਕਰੇਗੀ।
ਹਵਾਈ ਸਰਵੇ ਤੋਂ ਬਾਅਦ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਹੈ ਉਦੋਂ ਪੂਰਬੀ ਖੇਤਰ ਵਿੱਚ ਤੂਫਾਨ ਨੇ ਤਬਾਹੀ ਮਚਾਈ ਹੈ। ਪੀਐਮ ਮੋਦੀ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਦੋਵਾਂ ਨੇ ਇਸ ਤੂਫਾਨ ਨੂੰ ਲੈ ਕੇ ਤਿਆਰੀ ਕੀਤੀ ਸੀ ਪਰ ਇਸਦੇ ਬਾਵਜੂਦ 80 ਲੋਕਾਂ ਦੀ ਜਾਨ ਅਸੀ ਨਹੀਂ ਬਚਾ ਸਕੇ। ਇਸ ਤੂਫਾਨ ਦੀ ਵਜ੍ਹਾ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ , ਜਿਸ ਵਿੱਚ ਘਰ ਉਜੜ ਗਏ ਹਨ ਅਤੇ ਇੰਫਰਾਸਟਰਕਚਰ ਨੂੰ ਬਹੁਤ ਨੁਕਸਾਨ ਹੋਇਆ ਹੈ।
Speaking on the situation in the wake of Cyclone Amphan. https://t.co/asWXOfFwff
— Narendra Modi (@narendramodi) May 22, 2020