ਓਟਾਵਾ : ਕੈਨੇਡਾ ਵਿੱਚ ਕੋਵਿਡ ਦੀ ਬੂਸਟਰ ਡੋਜ ਲਈ ਸਿਹਤ ਵਿਭਾਗ ਕਮਰ ਕਸ ਚੁੱਕਾ ਹੈ। ਹੈਲਥ ਕੈਨੇਡਾ ਨੇ ਮੋਡਰਨਾ ਦੀ ਕੋਵਿਡ-19 ਬੂਸਟਰ ਡੋਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। Moderna ਦਾ COVID-19 ਬੂਸਟਰ ਡੋਜ਼ ਟੀਕਾ 18 ਸਾਲ ਅਤੇ ਵੱਧ ਉਮਰ ਦੇ ਲਈ ਪ੍ਰਵਾਨ ਕੀਤਾ ਗਿਆ ਹੈ।
ਕੈਨੇਡੀਅਨ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਇਸ ਸ਼ਾਟ ਲਈ ਹਰੀ ਝੰਡੀ ਦਿੱਤੀ ਹੈ, ਜਿਸ ਨੂੰ ‘ਸਪਾਈਕਵੈਕਸ’ ਵੀ ਕਿਹਾ ਜਾਂਦਾ ਹੈ।
ਹੈਲਥ ਕੈਨੇਡਾ ਵਲੋਂ ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਫਾਇਜ਼ਰ ਵੈਕਸੀਨ ਦੀ ਬੂਸਟਰ ਖੁਰਾਕ ਨੂੰ, 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨਾਂ ਲਈ ਪ੍ਰਵਾਨਗੀ ਦਿੱਤੀ ਗਈ ਸੀ ।
ਮੋਡਰਨਾ ਦਾ ਬੂਸਟਰ ਸ਼ਾਟ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਵੀ ਅਧਿਕਾਰਤ ਹੈ, ਅਤੇ ਕਿਸੇ ਵਿਅਕਤੀ ਨੂੰ ਹੈਲਥ ਕੈਨੇਡਾ-ਪ੍ਰਵਾਨਿਤ COVID-19 ਵੈਕਸੀਨ ਦੀਆਂ ਦੋ ਖੁਰਾਕਾਂ ਪ੍ਰਾਪਤ ਕਰਨ ਤੋਂ ਘੱਟੋ-ਘੱਟ ਛੇ ਮਹੀਨਿਆਂ ਬਾਅਦ ਵਰਤਿਆ ਜਾਣਾ ਚਾਹੀਦਾ ਹੈ।
(2/4) COVID-19 vaccines in use in Canada continue to be very effective in protecting against serious illness, hospitalization and death due to #Covid19.
— Health Canada and PHAC (@GovCanHealth) November 12, 2021
ਹੈਲਥ ਕੈਨੇਡਾ ਦੇ ਅਨੁਸਾਰ, ‘ਮੋਡਰਨਾ ਦਾ ਬੂਸਟਰ ਸ਼ਾਟ ਨਿਯਮਤ ਵੈਕਸੀਨ ਦੀ ਅੱਧੀ ਖੁਰਾਕ ਹੈ।’
ਕੋਵਿਡ-19 ਬੂਸਟਰ ਡੋਜ਼ ਪੂਰੀ ਟੀਕਾਕਰਨ ਤੋਂ ਬਾਅਦ ਦਿੱਤੇ ਗਏ ਵਾਧੂ ਸ਼ਾਟ ਹਨ ਅਤੇ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਆ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ।