ਸਾਓ ਪਾਓਲੋ: ਸਾਓ ਪਾਓਲੋ ਫੈਸ਼ਨ ਵੀਕ ਦੇ ਆਖਰੀ ਦਿਨ ਸ਼ਨੀਵਾਰ ਨੂੰ ਕੈਟਵਾਕ ਦੌਰਾਨ ਮਾਡਲ ਨਾਲ ਇਕ ਦਰਦਨਾਕ ਘਟਨਾ ਵਾਪਰੀ। ਕੈਟਵਾਕ ਦੌਰਾਨ ਬ੍ਰਾਜ਼ੀਲ ਦਾ ਇਕ ਮਾਡਲ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਸੰਗਠਨ ਨੇ ਇਕ ਬਿਆਨ ਵਿਚ ਦੱਸਿਆ ਐੱਸ.ਪੀ.ਐੱਫ.ਡਬਲਊ. ਨੂੰ ਹੁਣੇ ਤੁਰੰਤ ਮਾਡਲ ਟੇਲਸ ਸੋਏਰਸ ਦੀ ਮੌਤ ਦੀ ਖਬਰ ਮਿਲੀ ਹੈ ਉਹ ਓਕਸਾ ਸ਼ੋਅ ਦੌਰਾਨ ਅਚਾਨਕ ਬੀਮਾਰ ਪੈ ਗਿਆ ਸੀ।
ਸੰਗਠਨ ਨੇ ਫਿਲਹਾਲ ਮਾਡਲ ਦੀ ਮੌਤ ਦਾ ਕਾਰਨ ਨਹੀਂ ਦੱਸਿਆ। ਸਥਾਨਕ ਮੀਡੀਆ ਮੁਤਾਬਕ ਰਨਵੇਅ ‘ਤੇ ਜਾਣ ਲਈ ਮੁੜਨ ਦੌਰਾਨ 26 ਸਾਲਾ ਮਾਡਲ ਟੇਲਸ ਬੇਹੋਸ਼ ਹੋ ਕੇ ਡਿੱਗ ਪਿਆ। ਡਾਕਟਰਾਂ ਨੇ ਤੁਰੰਤ ਮੈਡੀਕਲ ਜਾਂਚ ਸ਼ੁਰੂ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਕੈਟਵਾਕ ਕਰਦੇ ਸਮੇਂ ਮਾਡਲ ਟੇਲਸ ਦਾ ਸੰਤੁਲਨ ਵਿਗੜਿਆ ਅਤੇ ਉਹ ਰੈਂਪ ‘ਤੇ ਹੀ ਡਿੱਗ ਪਿਆ।
ਸ਼ੁਰੂ ਵਿਚ ਦਰਸ਼ਕਾਂ ਨੂੰ ਲੱਗਾ ਕਿ ਸ਼ਾਇਦ ਇਹ ਉਸ ਦੇ ਪ੍ਰਦਰਸ਼ਨ ਦਾ ਹਿੱਸਾ ਹੈ ਪਰ ਕੁਝ ਮਿੰਟਾਂ ਤੱਕ ਜਦੋਂ ਨਹੀਂ ਉਠਿਆ ਤਾਂ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐੱਸ.ਪੀ.ਐੱਫ.ਡਬਲਊ. ਨੇ ਦੱਸਿਆ ਕਿ ਟੇਲਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
https://twitter.com/chapoisat/status/1122376605723238401
ਸੰਗਠਨ ਨੇ ਬਿਆਨ ਜਾਰੀ ਕਰ ਕੇ ਮਾਡਲ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸੰਗਠਨ ਨੇ ਕਿਹਾ ਦੁੱਖ ਦੀ ਇਸ ਘੜੀ ਵਿਚ ਅਸੀਂ ਟੇਲਸ ਦੇ ਪਰਿਵਾਰ ਨਾਲ ਖੜ੍ਹੇ ਹਾਂ। ਸਾਡੀ ਉਨ੍ਹਾਂ ਪ੍ਰਤੀ ਪੂਰੀ ਹਮਦਰਦੀ ਹੈ। ਅਸੀਂ ਮ੍ਰਿਤਕ ਟੇਲਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ।