ਵਿਧਾਇਕ ਮਦਨ ਲਾਲ ਜਲਾਲਪੁਰ ਦੇ ਮੁੰਡੇ ਨੂੰ ਬਣਾਇਆ ਪਾਵਰਕਾਮ ਦਾ ਡਾਇਰੈਕਟਰ

TeamGlobalPunjab
1 Min Read

ਚੰਡੀਗੜ੍ਹ : ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਨੂੰ ਪੰਜਾਬ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਬਿਜਲੀ ਮਹਿਕਮੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਵਿਧਾਇਕ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੂੰ ਪਾਵਰਕਾਮ ਦਾ ਡਾਇਰੈਕਟਰ ਬਣਾਇਆ ਗਿਆ ਹੈ।

ਹੇਠਾਂ ਵੇਖੋ ਹੁਕਮਾਂ ਦੀ ਕਾਪੀ :-

twitter sharing button
pinterest sharing button
email sharing button
sms sharing button
ਜਲਾਲਪੁਰ ਦੇ ਮੁੰਡੇ ਗਗਨਦੀਪ ਸਿੰਘ ਜਲਾਲਪੁਰ ਨੂੰ PSPCL ਦਾ ਡਾਇਰੈਕਟਰ (ਐਡਮਿਨਸਟ੍ਰੇਸ਼ਨ) ਨਿਯੁਕਤ ਕੀਤੇ ਜਾਣ ‘ਤੇ ਵਿਰੋਧੀ ਧਿਰਾਂ ਨੇ ਚੰਨੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਇਸਨੂੰ ਕਾਂਗਰਸ ਦਾ ”ਘਰ-ਘਰ ਰੁਜ਼ਗਾਰ’ ਸਿਰਫ਼ ਕਾਂਗਰਸੀ ਆਗੂਆਂ ਦੇ ਦੁਆਰ” ਕਹਿ ਕੇ ਤੰਜ਼ ਕੱਸ ਰਹੇ ਹਨ ।
whatsapp sharing buttonਜਿਕਰਯੋਗ ਹੈ ਕਿ ਬੀਤੇ ਦਿਨੀਂ ਮਦਨ ਲਾਲ ਜਲਾਲਪੁਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਨੂੰ ਆਰ.ਐੱਸ.ਐੱਸ. ਦਾ ਏਜੰਟ ਕਹਿ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਸੀ। ਜਲਾਲਪੁਰ ਨੇ ਮੁੱਖ ਮੰਤਰੀ ਚੰਨੀ ਦੀ ਯੂਨੀਵਰਸਿਟੀ ਫੇਰੀ ਦੌਰਾਨ ਅਜਿਹਾ ਕਿਹਾ ਸੀ, ਇਸ ਤੋਂ ਬਾਅਦ ਵਾਈਸ ਚਾਂਸਲਰ ਵਲੋਂ ਵਿਧਾਇਕ ਨੂੰ 20 ਕਰੋੜ ਰੁਪਏ ਦੀ ਮਾਨਹਾਣੀ ਦਾ ਲੀਗਲ ਨੋਟਿਸ ਭੇਜਿਆ ਗਿਆ ਸੀ।
ਹੁਣ ਵਿਰੋਧੀ ਕਾਂਗਰਸ ਸਰਕਾਰ ਨੂੰ ਇਹ ਕਹਿ ਕੇ ਘੇਰ ਰਹੇ ਹਨ ਕਿ ਜਲਾਲਪੁਰ ਨੂੰ ਵੀ.ਸੀ. ਖਿਲਾਫ਼ ਬੋਲਣ ਕਾਰਨ ਇਨਾਮ ਦਿੱਤਾ ਗਿਆ ਹੈ।
messenger sharing button
print sharing button
Share This Article
Leave a Comment